Daily Suraj

ਪੰਜਾਬੀ

ਨਿਰਧਾਰਤ ਸਮੇਂ ਤੋਂ 8 ਦਿਨ ਪਹਿਲਾਂ ਕੇਰਲ ਪਹੁੰਚਿਆ ਮੌਨਸੂਨ, 16 ਸਾਲਾਂ ਵਿੱਚ ਸਭ ਤੋਂ ਪਹਿਲਾਂ ਪਹੁੰਚਿਆ ਮਾਨਸੂਨ

24 May, 2025 09:20 PM

ਕੇਰਲ :ਮਾਨਸੂਨ ਨੇ ਸ਼ਨੀਵਾਰ ਨੂੰ ਕੇਰਲ ਵਿੱਚ ਦਸਤਕ ਦੇ ਦਿੱਤੀ ਹੈ। ਇਹ ਆਪਣੇ ਨਿਰਧਾਰਤ ਸਮੇਂ 1 ਜੂਨ ਤੋਂ 8 ਦਿਨ ਪਹਿਲਾਂ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, 16 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮਾਨਸੂਨ ਇੰਨੀ ਜਲਦੀ ਆ ਗਿਆ ਹੈ। ਸਾਲ 2024 ਵਿੱਚ, ਇਹ 30 ਮਈ ਨੂੰ ਕੇਰਲ ਪਹੁੰਚਿਆ ਸੀ।

ਮੌਸਮ ਵਿਭਾਗ ਦੇ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਚਾਰ ਦਿਨਾਂ ਲਈ ਦੇਸ਼ ਤੋਂ ਲਗਭਗ 40-50 ਕਿਲੋਮੀਟਰ ਦੂਰ ਫਸਿਆ ਹੋਇਆ ਸੀ। ਸ਼ੁਕਰਵਾਰ ਸ਼ਾਮ ਨੂੰ ਜਲਦੀ ਅੱਗੇ ਵਧਿਆ। ਇਸ ਦੇ ਅੱਜ ਹੀ ਤਾਮਿਲਨਾਡੂ ਅਤੇ ਕਰਨਾਟਕ ਦੇ ਕਈ ਇਲਾਕਿਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਇਹ ਇੱਕ ਹਫ਼ਤੇ ਵਿੱਚ ਦੇਸ਼ ਦੇ ਦੱਖਣੀ ਅਤੇ ਉੱਤਰ-ਪੂਰਬੀ ਸੂਬਿਆਂ ਨੂੰ ਕਵਰ ਕਰ ਸਕਦਾ ਹੈ। 4 ਜੂਨ ਤੱਕ ਮੱਧ ਅਤੇ ਪੂਰਬੀ ਭਾਰਤ ਪਹੁੰਚ ਜਾਵੇਗਾ।

ਮੌਸਮ ਵਿਭਾਗ ਨੇ 24 ਮਈ ਲਈ ਦੋ ਤਰ੍ਹਾਂ ਦੇ ਰੈੱਡ ਅਲਰਟ ਜਾਰੀ ਕੀਤੇ ਹਨ। ਪਹਿਲਾ ਭਾਰੀ ਮੀਂਹ ਦਾ ਹੈ ਅਤੇ ਦੂਜਾ ਬਹੁਤ ਜ਼ਿਆਦਾ ਗਰਮੀ ਦਾ। ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਤੱਟਵਰਤੀ ਇਲਾਕਿਆਂ ਵਿੱਚ 200 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਸੂਬਿਆਂ ਵਿੱਚ ਅਗਲੇ ਸੱਤ ਦਿਨਾਂ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ।

#Monsoon2025 #KeralaMonsoon #EarlyMonsoon #WeatherUpdate #FarmersBenefit #ClimateChange
#RainSeason


Latest News