Daily Suraj

ਪੰਜਾਬੀ

ਸੰਤ ਲੌਂਗਵਾਲ ਤਕਨੀਕੀ ਸੰਸਥਾਨ ਤੇ ਆਈ.ਆਈ.ਟੀ.ਜੋਧਪੁਰ ਵਿਚਕਾਰ ਮਹੱਤਵਪੂਰਨ ਸਮਝੌਤਾ ਹੋਇਆ

11 Feb, 2026 09:22 PM

(ਜਗਸੀਰ ਸਿੰਘ)- ਭਾਰਤ ਸਰਕਾਰ ਦੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਥਿਤ ਪ੍ਰਮੁੱਖ ਤਕਨੀਕੀ ਸੰਸਥਾਨ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਲੋਜੀ (ਡੀਮਡ - ਯੂਨੀਵਰਸਿਟੀ) ਸਲਾਇਟ ਲੌਂਗੋਵਾਲ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨੌਲੋਜੀ ਜੋਧਪੁਰ ਨਾਲ ਇੱਕ ਸਮਝੌਤਾ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਤੇ ਆਈ.ਆਈ.ਟੀ. ਜੋਧਪੁਰ ਦੇ ਡਾਇਰੈਕਟਰ ਪ੍ਰੋ. ਅਵਿਨਾਸ਼ ਕੁਮਾਰ ਅਗਰਵਾਲ ਵਲੋਂ ਸਹੀਬੰਦ ਕੀਤਾ ਗਿਆ। ਇਸ ਸਮਝੌਤੇ ਦਾ ਪ੍ਰਬੰਧ ਪ੍ਰੋ. ਰਵੀ ਕਾਂਤ ਮਿਸ਼ਰਾ, ਡੀਨ ਐਲਮਨੀ ਅਤੇ ਇੰਡਸਟਰੀਅਲ ਰਿਲੇਸ਼ਨਜ਼ ਅਤੇ ਪ੍ਰੋ. ਸੁਰਿੰਦਰ ਸਿੰਘ, ਡੀਨ ਰਿਸਰਚ ਅਤੇ ਕੰਸਲਟੈਂਸੀ ਵਲੋਂ ਕੀਤਾ ਗਿਆ। ਇਸ ਸਮਝੌਤੇ ਤਹਿਤ ਸੰਤ ਲੌਂਗੋਵਾਲ ਸੰਸਥਾ ਦੇ ਉਨ੍ਹਾਂ ਹੋਣਹਾਰ ਬੀ.ਟੈਕ. ਵਿਦਿਆਰਥੀ ਜਿਨ੍ਹਾਂ ਦਾ ਸੀ.ਜੀ.ਪੀ.ਏ. 8.0 ਜਾਂ ਇਸ ਤੋਂ ਵੱਧ ਹੈ ਅਤੇ ਜੋ ਕਲਾਸ ਵਿਚ ਟਾਪ-10 ਰੈਂਕ ਰੱਖਦੇ ਹਨ, ਨੂੰ ਗੇਟ ਤੋਂ ਬਿਨ੍ਹਾਂ ਆਈ.ਆਈ.ਟੀ. ਜੋਧਪੁਰ ਵਿਚ ਇੰਟਰਵਿਊ ਦੇ ਆਧਾਰ 'ਤੇ ਡਾਇਰੈਕਟ ਪੀ.ਐੱਚ.ਡੀ. ਵਿਚ ਦਾਖਲਾ ਮਿਲ ਸਕੇਗਾ ਤੇ ਪੰਜਵੇਂ ਸਮੈਸਟਰ ਤੋਂ ਬਾਅਦ ਸ਼ੁਰੂਆਤੀ ਪੀ.ਐੱਚ.ਡੀ. ਦਾਖ਼ਲੇ ਦੇ ਮੌਕੇ ਉਪਲਬਧ ਹੋਣਗੇ। ਇਸ ਮੌਕੇ ਪ੍ਰੋ. ਹਰੀ ਮੋਹਨ ਅਰੋੜਾ ਰਜਿਸਟਰਾਰ ਸਲਾਇਟ,

Latest News