Daily Suraj

ਪੰਜਾਬੀ

ਪੰਜਾਬ ਪੁਲਿਸ ਵਲੋਂ ਫ਼ੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਪਹੁੰਚਿਆ ਹਾਈ ਕੋਰਟ

24 Mar, 2025 09:28 PM

ਚੰਡੀਗੜ੍ਹ : ਪੁਲਿਸ ਵਲੋਂ ਫ਼ੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਉਨ੍ਹਾਂ ਦੇ ਵਕੀਲ ਨੇ ਚੀਫ਼ ਜਸਟਿਸ ਨੂੰ ਮਾਮਲੇ ਦਾ ਨੋਟਿਸ ਲੈਣ ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਹਾਈ ਕੋਰਟ ਨੇ ਵਕੀਲ ਨੂੰ ਇਸ ਮਾਮਲੇ ਵਿਚ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿਤੀ। ਅਦਾਲਤ ਨੇ ਕਿਹਾ ਕਿ ਜਦੋਂ ਪਟੀਸ਼ਨ ਸੁਣਵਾਈ ਲਈ ਆਵੇਗੀ ਤਾਂ ਉਹ ਦੇਖੇਗੀ ਕਿ ਇਸ ਮਾਮਲੇ ਵਿਚ ਕੀ ਕਰਨਾ ਹੈ। ਇੱਥੇ ਦੱਸਣਯੋਗ ਹੈ ਕਿ ਪਟਿਆਲਾ ਵਿਖੇ ਪਟਿਆਲਾ ਪੁਲਿਸ ਵਲੋਂ ਫ਼ੌਜ ਦੇ ਕਰਨਲ ਦੀ ਕੁੱਟਮਾਰ ਕੀਤੀ ਗਈ ਸੀ।


Latest News