ਬੰਗਲਾ ਦੇਸ਼ ਵਿਚ ਹਿੰਦੂ ਦੀ ਹੱਤਿਆ ਮਾਮਲੇ 'ਚ ਇਨਸਾਫ ਲਈ ਮੰਗ ਪੱਤਰ ਸੌਂਪਿਆ
ਲੌਂਗੋਵਾਲ (ਜਗਸੀਰ ਸਿੰਘ) - ਬੰਗਲਾਦੇਸ਼ ਵਿੱਚ ਇੱਕ ਹਿੰਦੂ ਦੇ ਵਹਿਸ਼ਿਆਨਾ ਕਤਲ ਦੇ ਮਾਮਲੇ ਵਿੱਚ ਹਿੰਦੂ ਵੈਲਫੇਅਰ ਬੋਰਡ ਨਾਲ ਸਬੰਧਿਤ ਲੌਂਗੋਵਾਲ ਸਥਿਤ ਪੰਜਾਬੀ ਹਿੰਦੂ ਗਰੁੱਪ ਦੇ ਕਾਰਕੂਨਾਂ ਦੇ ਵਫ਼ਦ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਤੋਂ ਦਖ਼ਲਅੰਦਾਜ਼ੀ ਦੀ ਮੰਗ ਕਰਦਿਆਂ ਇਸ ਵਫਦ ਨੇ ਨਾਇਬ ਤਹਿਸੀਲਦਾਰ ਲੌਂਗੋਵਾਲ ਨੂੰ ਮੰਗ ਪੱਤਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਅਤੇ ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਵਿਜੇ ਕੁਮਾਰ ਗੋਇਲ, ਸਤੀਸ਼ ਕੁਮਾਰ, ਤਰਸੇਮ ਚੰਦ, ਰਾਮ ਗੋਪਾਲ, ਧਰਮ ਪਾਲ, ਫਤਹ ਚੰਦ, ਪੰਡਿਤ ਨਰੇਸ਼ ਕੁਮਾਰ ਸ਼ਾਸਤਰੀ, ਕਾਲਾ ਮਿੱਤਲ, ਸੰਜੇ ਸੈਨ, ਸੋਨੂ ਮੋਨੂ ਜਿੰਦਲ, ਬਬਲੂ ਸਿੰਗਲਾ ਅਤੇ ਨਿਖਿਲ ਕੁਮਾਰ ਨੇ ਦੱਸਿਆ ਕਿ ਅਸੀ ਪੰਜਾਬੀ ਹਿੰਦੂ ਗਰੁੱਪ ਪੰਜਾਬ ਦੇ ਮੈਂਬਰ ਇਸ ਮੰਗ ਪੱਤਰ ਰਾਹੀਂ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਵਿਰੁੱਧ ਹੋ ਰਹੀ ਨਸਲੀ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੇ ਘੋਰ ਉਲੰਘਣ ਵੱਲ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ। ਉਹਨਾਂ ਦੱਸਿਆ ਕਿ ਬੰਗਲਾਦੇਸ਼ ਦੇ ਮੈਮਨਸਿੰਘ ਜਿਲ੍ਹੇ ਵਿਚ ਇੱਕ ਹਿੰਦੂ ਨੌਜਵਾਨ 'ਦੀਪੂ ਚੰਦਰ ਦਾਸ" ਨੂੰ ਧਰਮ ਦੇ ਅਪਮਾਨ ਦੇ ਝੂਠੇ ਦੋਸ਼ ਹੇਠ ਕੱਟੜਪੰਥੀ ਭੀੜ ਵੱਲੋਂ ਦਰੱਖਤ ਨਾਲ ਬੰਨ੍ਹ ਕੇ ਜਿੰਦਾ ਸਾੜ ਦਿੱਤਾ ਗਿਆ। ਇਹ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾ ਖੁਲਨਾ ਵਿੱਚ 'ਉਤਸਵ ਕੁੰਡੂ" ਅਤੇ ਅਣਗਿਣਤ ਹੋਰ ਹਿੰਦੂਆਂ 'ਤੇ ਹੋਏ ਹਮਲੇ ਇਸ ਗੱਲ ਦਾ ਸਬੂਤ ਹਨ ਕਿ ਬੰਗਲਾਦੇਸ਼ ਵਿੱਚ ਧਾਰਮਿਕ ਭੇਦਭਾਵ ਕਰਕੇ ਹਿੰਦੂਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਜੋਕਿ ਅੰਤਰਰਾਸਟਰੀ ਕਾਨੂੰਨਾਂ ਅਤੇ ਮਨੁਖੀਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਦੀਪੂ ਚੰਦਰ ਦਾਸ ਦੇ ਕਤਲ ਵਿੱਚ ਸ਼ਾਮਿਲ ਕੱਟੜਪੰਥੀਆਂ ਵਿਰੁੱਧ ਮਨੁੱਖਤਾ ਵਿਰੁੱਧ ਅਪਰਾਧ ਦੇ ਤਹਿਤ ਅੰਤਰਰਾਸ਼ਟਰੀ ਅਦਾਲਤ ਵਿਚ ਕੇਸ ਚਲਾਇਆ ਜਾਵੇ ਅਤੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
Posted By: Daily Suraj Bureau