ਖੇਤੀਬਾੜੀ ਵਿਭਾਗ ਵੱਲੋਂ ਪਿੰਡ ਦਿਆਲਗੜ੍ਹ ਵਿਖੇ
ਕਿਸਾਨਾਂ ਲਈ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ (ਜਗਸੀਰ ਸਿੰਘ) - ਮੁੱਖ ਖੇਤੀਬਾੜੀ ਅਫਸਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਪਿੰਡ ਦਿਆਲਗੜ੍ਹ ਵਿਖੇ ਕਿਸਾਨ ਨਰਿੰਦਰ ਸਿੰਘ ਦੇ ਖੇਤ ਵਿਚ ਕੇ-4138 ਐਗਰੀਕਲਚਰ ਐਕਸਟੈਂਸ਼ਨ ਸਕੀਮ ਆਤਮਾ ਅਧੀਨ ਦੋ ਦਿਨਾਂ ਫਾਰਮਰ ਟਰੇਨਿੰਗ ਪ੍ਰੋਗਰਾਮ (ਵਿਦ ਇਨ ਡਿਸਟ੍ਰਿਕਟ) ਲਗਾਇਆ ਗਿਆ I ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਨੇ ਖੇਤੀ ਵਿਚੋਂ ਮੁਨਾਫ਼ਾ ਵਧਾਉਣ ਲਈ ਕਿਸਾਨਾਂ ਨਾਲ ਕਈ ਨੁਕਤੇ ਸਾਂਝੇ ਕੀਤੇ I ਓਹਨਾ ਕਿਸਾਨਾਂ ਨੂੰ ਸਰੋਂ ਦੇ ਤੇਲ ਦੀ ਮਾਰਕੀਟਿੰਗ ਕਰਨ ਲਈ ਪ੍ਰੇਰਿਆ, ਕਣਕ ਦੀ ਫਸਲ ਤੋਂ ਬਾਅਦ ਮੱਕੀ ਦੀ ਬਜਾਏ ਮੂੰਗੀ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ, ਫਸਲ ਦੀ ਰਹਿੰਦ ਖੂੰਦ ਨੂੰ ਮਿੱਟੀ ਵਿਚ ਮਿਲਾ ਕੇ ਇਸ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਬੇਲੋੜੀਆਂ ਖਾਦਾਂ ਦੀ ਵਰਤੋਂ ਘਟਾਉਣ ਤੇ ਜ਼ੋਰ ਦਿੱਤਾ I ਓਹਨਾ ਕਿਸਾਨਾਂ ਨੂੰ ਝੌਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਤਾਂ ਜੋ ਮਿੱਟੀ ਅਤੇ ਪਾਣੀ ਨੂੰ ਬਚਾ ਕੇ ਖੇਤੀ ਨੂੰ ਲੰਬੇ ਸਮੇ ਲਈ ਟਿਕਾਊ ਅਤੇ ਵਾਤਾਵਰਨ ਪੱਖੀ ਬਣਾਇਆ ਜਾ ਸਕੇ I ਇਸ ਸਮੇਂ ਡਾ. ਪਰਮਿੰਦਰ ਸਿੰਘ ਬੁੱਟਰ, ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਮਿੱਟੀ ਵਿੱਚ ਮਿਲਾਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਮਿੱਟੀ ਪਾਣੀ ਦੀ ਪਰਖ ਕਰਵਾ ਕੇ ਖੇਤੀ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਕਿਹਾ I ਸ਼੍ਰੀ ਰਾਜਿੰਦਰ ਸਿੰਘ, ਖੇਤੀਬਾੜੀ ਵਿਸਥਾਂਰ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੇ-ਸਮੇ ਉੱਪਰ ਚਲਾਈਆਂ ਜਾਂਣ ਵਾਲੀਆਂ ਵੱਖ-ਵੱਖ ਸਕੀਮਾਂ ਬਾਰੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਕਿਸਾਨ ਪੱਖੀ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਵੱਡੀ ਗਿਣਨਤੀ ਵਿੱਚ ਕਿਸਾਨ ਅਤੇ ਓਹਨਾ ਨਾਲ ਏ ਟੀ ਐਮ ਸ਼੍ਰੀ ਮਹਿੰਦਰ ਸਿੰਘ ਵੀ ਮੌਜੂਦ ਸਨ I
Posted By: Daily Suraj Bureau