Daily Suraj

ਪੰਜਾਬੀ

ਕਰਨਾਟਕ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦਿਆਂ 'ਤੇ ਅਚਾਨਕ ਅਸਤੀਫ਼ਾ

07 Jun, 2025 10:29 PM

ਬੰਗਲੂਰੂ :ਆਈਪੀਐੱਲ ਵਿਚ ਆਰਸੀਬੀ ਦੀ ਜਿੱਤ ਦੇ ਜਸ਼ਨ ਦੌਰਾਨ 11 ਵਿਅਕਤੀਆਂ ਦੀ ਮੌਤ ਤੋਂ ਬਾਅਦ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐੱਸਸੀਏ) ਦੇ ਸਕੱਤਰ ਏ. ਸ਼ੰਕਰ ਅਤੇ ਖਜ਼ਾਨਚੀ ਈਐਸ ਜੈਰਾਮ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇੱਕ ਸਾਂਝੇ ਬਿਆਨ ਵਿੱਚ ਸ਼ੰਕਰ ਅਤੇ ਜੈਰਾਮ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਰਾਤ ਨੂੰ ਕੇਐੱਸਸੀਏ ਪ੍ਰਧਾਨ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਬਿਆਨ ਵਿਚ ਕਿਹਾ ਗਿਆ ਹੈ, ‘‘ਪਿਛਲੇ ਦੋ ਦਿਨਾਂ ਵਿੱਚ ਵਾਪਰੀਆਂ ਅਣਕਿਆਸੀਆਂ ਅਤੇ ਮੰਦਭਾਗੀਆਂ ਘਟਨਾਵਾਂ ਕਰਕੇ, ਜਿਸ ਵਿਚ ਹਾਲਾਂਕਿ ਸਾਡੀ ਭੂਮਿਕਾ ਬਹੁਤ ਸੀਮਤ ਸੀ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਤੇ ਖਜ਼ਾਨਚੀ ਵਜੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।’’

ਕੇਐੱਸਸੀਏ ਦੇ ਪ੍ਰਧਾਨ ਰਘੂਰਾਮ ਭੱਟ, ਸਕੱਤਰ ਸ਼ੰਕਰ ਅਤੇ ਖਜ਼ਾਨਚੀ ਜੈਰਾਮ ਨੇ ਕਰਨਾਟਕ ਹਾਈ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਗੇਟ ਪ੍ਰਬੰਧਨ ਅਤੇ ਭੀੜ ਨੂੰ ਕੰਟਰੋਲ ਕਰਨਾ ਐਸੋਸੀਏਸ਼ਨ ਦੀ ਜ਼ਿੰਮੇਵਾਰੀ ਨਹੀਂ ਹੈ ਅਤੇ ਉਨ੍ਹਾਂ ਨੇ ਵਿਧਾਨ ਸੌਧਾ(ਸਭਾ) ਵਿੱਚ ਆਰਸੀਬੀ ਆਈਪੀਐੱਲ ਜਸ਼ਨ ਮਨਾਉਣ ਦੀ ਪ੍ਰਵਾਨਗੀ ਮੰਗੀ ਸੀ।

#KarnatakaCricket #KSCA #CricketAdministration #ResignationNews #SportsUpdate #CricketIndia


Latest News