Daily Suraj

ਪੰਜਾਬੀ

ਜੈਤੋ 'ਚ ਚੋਰਾਂ ਨੇ ਤੋੜੇ ਪੰਜ ਦੁਕਾਨਾਂ ਦੇ ਜੰਦਰੇ ਤੇ ਨਗਦੀ ਅਤੇ ਸਮਾਨ ਚੋਰੀ ਕਰਕੇ ਲੈ ਗਏ

08 Mar, 2021 05:30 AM

ਜੈਤੋ, 8 ਮਾਰਚ- ਚੋਰਾਂ ਵੱਲੋਂ ਅੱਜ ਸਵੇਰੇ ਕਰੀਬ ਢਾਈ ਵਜੇ ਸਥਾਨਕ ਸ਼ਹਿਰ ਦੇ ਮੇਨ ਚੌਂਕ ਕੋਟਕਪੂਰਾ (ਬੱਸ ਸਟੈਂਡ) 'ਚ ਸਥਿਤ ਪੰਜ ਦੁਕਾਨਾਂ ਦੇ ਜੰਦਰੇ ਤੋੜ ਕਰਕੇ ਚੋਰ ਨਗਦੀ ਤੇ ਸਮਾਨ ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਿਆ ਹੈ। ਇਨ੍ਹਾਂ ਚੋਰੀਆਂ ਸਬੰਧੀ ਪੁਲਿਸ ਥਾਣਾ ਜੈਤੋ ਨੂੰ ਸੂਚਿਤ ਕਰ ਦਿੱਤਾ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਸਥਾਨਕ ਸ਼ਹਿਰ ਦੇ ਮੇਨ ਚੌਂਕ ਕੋਟਕਪੂਰਾ (ਬੱਸ ਸਟੈਂਡ) 'ਚ ਅਕਸਰ ਹੀ ਪੁਲਿਸ ਨਾਕਾ ਲੱਗਿਆ ਰਹਿੰਦਾ ਹੈ ਅਤੇ ਆਵਾਜਾਈ ਵਾਲਾ ਚੌਂਕ ਹੋਣ ਦੇ ਬਾਵਜੂਦ ਚੋਰੀ 5 ਦੁਕਾਨਾਂ ਦੇ ਜੰਦਰੇ ਤੋੜ ਕੇ ਚੋਰੀ ਕਰਨ ਵਿਚ ਕਾਮਯਾਬ ਰਹੇ ਹਨ।

Latest News