Daily Suraj

ਪੰਜਾਬੀ

ਅੱਜ ਚੋਣ ਕਮਿਸ਼ਨ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤੀ) ਦਾ ਵਫਦ

07 Jan, 2026 01:06 PM

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤੀ) ਦਾ ਵਫਦ ਅੱਜ ਚੋਣ ਕਮਿਸ਼ਨ (Big News) ਨਾਲ ਮੁਲਾਕਾਤ ਕਰੇਗਾ। ਚੋਣ ਕਮਿਸ਼ਨ ਅੱਗੇ ਇਹ ਵਫਦ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤੀ) ਨੂੰ ਸਿਆਸੀ ਦਰਜ ਦੇਣ ਦੀ ਕਵਾਇਤ ਸ਼ੁਰੂ ਕਰੇਗਾ। ਇਸ ਵਫਦ ‘ਚ ਪਰਮਿੰਦਰ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਤਮਾਮ ਲੀਡਰ ਮੌਜੂਦ ਰਹਿਣਗੇ। ਇਸ ਵਫਦ ਦੇ ਵੱਲੋਂ ਕਰੀਬ ਸਾਢੇ 3 ਵਜੇ ਦੇ ਕਰੀਬ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਜਾਣਕਾਰੀ ਮਿਲ ਰਹੀ ਹੈ ਕਿ ਵਫਦ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ਸਿਆਸੀ ਦਰਜ ਦੇਣ ਦੀ ਮੰਗ ਕੀਤੀ ਜਾਵੇਗੀ ਅਤੇ ਪਾਰਟੀ ਦਾ ਨਾਂਅ ‘ਸ਼੍ਰੋਮਣੀ ਅਕਾਲੀ ਦਲ ਪੰਜਾਬ’ ਰੱਖਿਆ ਜਾਵੇਗਾ। ਵਫਦ ਵੱਲੋਂ ਪਾਰਟੀ ‘ਤੀਰ ਕਮਾਨ ਉੱਡਦਾ ਬਾਜ਼’ ਸਿੰਬਲ ਦੀ ਮੰਗ ਕੀਤੀ ਜਾਵੇਗੀ।

Posted By: Daily Suraj Bureau

Latest News