ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਸੰਕਟ ’ਚ, ਦੋ ਮਿਲੀਅਨ ਤੋਂ ਵੱਧ ਅਰਜ਼ੀਆਂ ਅਟਕੀ
ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਗੰਭੀਰ ਸੰਕਟ ਵਿੱਚ ਦਿੱਖ ਰਿਹਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਲਾਇਅਰਜ਼ ਐਸੋਸਿਏਸ਼ਨ (CILA) ਨਾਲ ਜੁੜੇ ਵਕੀਲਾਂ ਦੇ ਇੱਕ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਦਾ ਮਿਆਰ ਪਿਛਲੇ ਸਮੇਂ ਦੌਰਾਨ ਕਾਫ਼ੀ ਘਟਿਆ ਹੈ ਅਤੇ ਅਰਜ਼ੀਆਂ ਦੀ ਸੰਭਾਲ ਢੰਗ ਨਾਲ ਨਹੀਂ ਹੋ ਰਹੀ।31 ਅਕਤੂਬਰ, 2025 ਤੱਕ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਤੋਂ ਮਿਲੇ ਅੰਕੜਿਆਂ ਮੁਤਾਬਕ, ਇੱਕ ਮਿਲੀਅਨ ਤੋਂ ਵੱਧ ਅਰਜ਼ੀਆਂ ਅਜੇ ਵੀ ਬੈਕਲਾਗ ਵਿੱਚ ਪਈਆਂ ਹਨ। ਇਸ ਤੋਂ ਇਲਾਵਾ, ਜਿਹੜੀਆਂ ਅਰਜ਼ੀਆਂ ਸਰਵਿਸ ਮਾਪਦੰਡਾਂ ਦੇ ਅੰਦਰ ਹਨ, ਉਨ੍ਹਾਂ ਦੀ ਗਿਣਤੀ ਵੀ ਇੱਕ ਮਿਲੀਅਨ ਤੋਂ ਵੱਧ ਬਣਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਲਗਭਗ ਦੋ ਮਿਲੀਅਨ ਤੋਂ ਵੱਧ ਇਮੀਗ੍ਰੇਸ਼ਨ ਅਰਜ਼ੀਆਂ ਪ੍ਰਕਿਰਿਆ ਅਧੀਨ ਜਾਂ ਅਟਕੀਆਂ ਹੋਈਆਂ ਹਨ।ਕੈਨੇਡੀਅਨ ਇਮੀਗ੍ਰੇਸ਼ਨ ਲਾਇਅਰਜ਼ ਐਸੋਸਿਏਸ਼ਨ ਦੇ ਬੋਰਡ ਡਾਇਰੈਕਟਰ ਰਿੱਕ ਲਾਮੰਨਾ ਨੇ ਕਿਹਾ ਕਿ ਇਸ ਗੰਭੀਰ ਸਥਿਤੀ ਦਾ ਮੁੱਖ ਕਾਰਨ ਆਈਆਰਸੀਸੀ ਦੇ ਸਟਾਫ ਦੀ ਗਿਣਤੀ ਘਟਾਉਣਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਬਾਅਦ ਸਟਾਫ ਨੂੰ ਮੁੜ ਪੁਰਾਣੇ ਪੱਧਰ ’ਤੇ ਲਿਆਂਦਾ ਗਿਆ, ਪਰ ਅਰਜ਼ੀਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧ ਚੁੱਕੀ ਹੈ।ਲਾਮੰਨਾ ਅਨੁਸਾਰ, ਮੌਜੂਦਾ ਰਣਨੀਤੀ ਕੰਮ ਨਹੀਂ ਕਰ ਰਹੀ ਅਤੇ ਜੇਕਰ ਸਟਾਫ ਅਤੇ ਸਰੋਤਾਂ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਇਮੀਗ੍ਰੇਸ਼ਨ ਸਿਸਟਮ ’ਤੇ ਦਬਾਅ ਹੋਰ ਵਧੇਗਾ। ਵਕੀਲਾਂ ਨੇ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਢੁੱਕਵੇਂ ਕਦਚੁੱਕੇ ਜਾਣ ਤਾਂ ਜੋ ਅਰਜ਼ੀਦਾਰਾਂ ਨੂੰ ਲੰਬੀ ਉਡੀਕ ਅਤੇ ਅਣਸ਼ਚਿਤਤਾ ਤੋਂ ਰਾਹਤ ਮਿਲ ਸਕੇ।
Posted By: Daily Suraj Bureau