Daily Suraj

ਪੰਜਾਬੀ

ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ, ਸ਼ੀਸ਼ਾ ਟੁੱਟਿਆ; ਮੋਹਨ ਭਾਗਵਤ ਸਨ ਸਵਾਰ

20 Feb, 2026 07:38 AM

ਉੱਤਰ ਪ੍ਰਦੇਸ਼ ‘ਚ ਲਖਨਊ ਤੋਂ ਮੇਰਠ ਆਉਂਦੇ ਸਮੇਂ ਵੰਦੇ ਭਾਰਤ ਟ੍ਰੇਨ ‘ਤੇ ਪਥਰਾਅ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਪੱਥਰਬਾਜ਼ੀ ‘ਚ ਕੀਤੀ ਗਈ। ਵੰਦੇ ਭਾਰਤ ਟ੍ਰੇਨ ਦਾ ਸ਼ੀਸ਼ਾ ਵੀ ਟੁੱਟ ਗਿਆ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਟਰੇਨ ‘ਤੇ ਪਥਰਾਅ ਹੋਇਆ ਉਸ ‘ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਵੀ ਸਫ਼ਰ ਕਰ ਰਹੇ ਸਨ। ਵੰਦੇ ਭਾਰਤ ਐਕਸਪ੍ਰੈਸ ਰਾਹੀਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਮੇਰਠ ਜਾ ਰਹੇ ਸਨ, ਇਸ ਟਰੇਨ ‘ਤੇ ਹਰਦੋਈ ਵਿੱਚ ਪੱਥਰ ਸੁੱਟੇ ਗਏ। ਪੱਥਰਬਾਜ਼ੀ ਨਾਲ ਰੇਲਗੱਡੀ ਦੀ ਇੱਕ ਖਿੜਕੀ ਦਾ ਸ਼ੀਸ਼ਾ ਵੀ ਟੁੱਟ ਗਿਆ। ਇਹ ਘਟਨਾ ਵੀਰਵਾਰ ਦੁਪਹਿਰ 3:20 ਵਜੇ ਦੇ ਕਰੀਬ ਵਾਪਰੀ, ਜਦੋਂ ਰੇਲਗੱਡੀ ਦਿੱਲੀ ਵੱਲ ਜਾ ਰਹੀ ਸੀ। ਹਾਲਾਂਕਿ ਆਰਐਸਐਸ ਮੁਖੀ ਸੁਰੱਖਿਅਤ ਹਨ। ਹਰਦੋਈ ਜੀਆਰਪੀ ਜਾਂਚ ਕਰ ਰਹੀ ਹੈ ਕਿ ਰੇਲਗੱਡੀ ‘ਤੇ ਪੱਥਰ ਕਿਸਨੇ ਸੁੱਟੇ। ਜੀਆਰਪੀ ਦੋ ਕਾਰਨਾਂ ‘ਤੇ ਵਿਚਾਰ ਕਰ ਰਹੀ ਹੈ: ਪਹਿਲਾ, ਬੱਚੇ ਪਟੜੀਆਂ ਦੇ ਨੇੜੇ ਕ੍ਰਿਕਟ ਖੇਡ ਰਹੇ ਸਨ ਅਤੇ ਗੇਂਦ ਟਰੇਨ ਨੂੰ ਜਾ ਲੱਗੀ। ਦੂਜਾ, ਸ਼ਰਾਰਤੀ ਬੱਚਿਆਂ ਨੇ ਰੇਲਗੱਡੀ ‘ਤੇ ਪੱਥਰ ਸੁੱਟੇ ਹੋ ਸਕਦੇ ਹਨ। ਟ੍ਰੇਨ ਸਟਾਫ ਨੇ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਕੋਤਵਾਲੀ ਦੇਹਾਤ ਪੁਲਿਸ ਸਭ ਤੋਂ ਪਹਿਲਾਂ ਘਟਨਾ ਸਥਾਨ ‘ਤੇ ਪਹੁੰਚੀ। ਹਾਲਾਂਕਿ, ਟ੍ਰੇਨ ਪਹਿਲਾਂ ਹੀ ਲੰਘ ਚੁੱਕੀ ਸੀ। ਜੀਆਰਪੀ ਅਤੇ ਆਰਪੀਐਫ ਟੀਮਾਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਨੇੜਲੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਮੋਹਨ ਭਾਗਵਤ ਸਖ਼ਤ ਸੁਰੱਖਿਆ ਵਿਚਕਾਰ ਰਾਤ 9 ਵਜੇ ਮੇਰਠ ਸਟੇਸ਼ਨ ‘ਤੇ ਉਤਰੇ। ਉਹ ਸ਼ਤਾਬਦੀ ਨਗਰ ਦੇ ਮਾਧਵਕੁੰਜ ਵਿੱਚ ਠਹਿਰੇ ਹੋਏ ਹਨ। ਉਹ 20 ਅਤੇ 21 ਫਰਵਰੀ ਨੂੰ ਦੋ ਦਿਨਾਂ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ 28 ਜ਼ਿਲ੍ਹਿਆਂ ਦੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਗੇ।

Posted By: Daily Suraj Bureau

Latest News