Daily Suraj

ਪੰਜਾਬੀ

ਫਿਰੋਜ਼ਪੁਰ 'ਚ ਕੋਵਿਡ-19 ਦੀ ਵਾਪਸੀ, ਨਵਾਂ ਕੇਸ ਆਇਆ ਸਾਹਮਣੇ

03 Jun, 2025 12:14 AM

ਫਿਰੋਜ਼ਪੁਰ : ਫਿਰੋਜ਼ਪੁਰ ਅੰਦਰ ਕੋਰੋਨਾ ਨੇ 27 ਮਈ ਨੂੰ ਪਹਿਲੀ ਦਸਤਕ ਦਿੱਤੀ ਸੀ, ਜਿਸ ਪਿੱਛੋਂ ਅੱਜ ਇਕ ਹੋਰ ਨੌਜਵਾਨ ਦੇ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਨੌਜਵਾਨ ਜੋ ਕਿਸੇ ਕੰਮ ਲਈ 25 ਮਈ ਤੋਂ 27 ਮਈ ਤੱਕ ਯੂ. ਪੀ. ਦੇ ਸ਼ਹਿਰ ਮੁਜੱਫਰਨਗਰ ਗਿਆ ਸੀl ਉਕਤ ਨੌਜਵਾਨ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਰੇਲਵੇ ਹਸਪਤਾਲ ਵਲੋਂ ਰਿਪੋਰਟ ਭੇਜਣ ਪਿੱਛੋਂ ਹੋਈ ਹੈ, ਜਿਸਨੂੰ ਉਸਦੇ ਮਾਤਾ-ਪਿਤਾ ਕੋਲ ਸੂਰਿਆ ਇਨਕਲੇਵ, ਨੇੜੇ ਰੇਲਵੇ ਕਾਲੋਨੀ ਫਿਰੋਜ਼ਪੁਰ ਵਿਖੇ ਕੁਆਰਨਟਾਈਨ ਕਰ ਦਿੱਤਾ ਗਿਆ ਹੈ l

#Covid19 #FerozepurNews #CoronaPositive #HealthAlert #StaySafe #CovidUpdate #PunjabNews #PublicHealth #Coronavirus

Latest News