Daily Suraj

ਪੰਜਾਬੀ

ਸਰਕਾਰੀ ਹਾਈ ਸਕੂਲ ਰਾਜੋਮਾਜਰਾ ਦੀ ਜਸ਼ਨਦੀਪ ਕੌਰ ਮੁਹਾਲੀ ਜ਼ਿਲ੍ਹੇ ’ਚ ਅੱਵਲ

17 May, 2025 10:15 PM

ਬਨੂੜ : ਪਿੰਡ ਰਾਜੋਮਾਜਰਾ ਦੇ ਸਰਕਾਰੀ ਹਾਈ ਸਕੂਲ ਰਾਜੋਮਾਜਰਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ 650 ਵਿੱਚੋਂ 628(96.62 ਫ਼ੀਸਦੀ) ਨੰਬਰ ਪ੍ਰਾਪਤ ਕਰ ਕੇ ਸੂਬਾਈ ਮੈਰਿਟ ਵਿਚ 22ਵਾਂ ਰੈਂਕ ਹਾਸਲ ਕਰ ਕੇ ਮੈਰਿਟ ਵਿਚ ਥਾਂ ਬਣਾਈ ਹੈ। ਜਸ਼ਨਦੀਪ ਕੌਰ ਮੁਹਾਲੀ ਜ਼ਿਲ੍ਹੇ ਵਿੱਚੋਂ ਅਵੱਲ ਰਹੀ ਹੈ। ਜਸ਼ਨਦੀਪ ਕੌਰ ਨੇ ਅੱਠਵੀਂ ਵਿਚ ਵੀ 94 ਫ਼ੀਸਦੀ ਨੰਬਰ ਹਾਸਲ ਕੀਤੇ ਸਨ। ਉਹ ਬਿਨਾਂ ਕਿਸੇ ਟਿਊਸ਼ਨ ਤੋਂ ਖ਼ੁਦ ਘਰੇ ਪੜ੍ਹਦੀ ਸੀ। ਉਹ ਦੱਸਦੀ ਹੈ ਕਿ ਉਹ ਦੇਰ ਰਾਤ ਤੱਕ ਜਾਗਦੀ ਸੀ ਤੇ ਸਵੇਰੇ ਫਿਰ ਪੰਜ ਵਜੇ ਉੱਠ ਕੇ ਪੜ੍ਹਾਈ ਕਰਦੀ ਸੀ। ਉਨ੍ਹਾਂ ਕਿਹਾ ਕਿ ਉਸ ਨੇ ਕਦੇ ਵੀ ਟਿਊਸ਼ਨ ਨਹੀਂ ਪੜ੍ਹੀ ਅਤੇ ਸਕੂਲ ਵਿਖੇ ਅਧਿਆਪਕਾਂ ਕੋਲੋਂ ਅਤੇ ਘਰ ਖ਼ੁਦ ਪੜਾਈ ਕੀਤੀ। ਉਸ ਦੇ ਪਿਤਾ ਮਲਕੀਤ ਸਿੰਘ ਅਤੇ ਮਾਤਾ ਰਾਜ ਰਾਣੀ ਤੇ ਉਸ ਦਾ ਵੱਡਾ ਭਰਾ ਉਸ ਨੂੰ ਹਮੇਸ਼ਾ ਸਹਿਯੋਗ ਦਿੰਦੇ ਰਹੇ।

#RajomajraSchool #JashandeepKaur #TopStudent #MohaliDistrict #AcademicExcellence #GovernmentSchool #StudentAchievement #PunjabEducation

Posted By: Daily Suraj Bureau

Latest News