ਸਰਹੱਦੀ ਸੁਰੱਖਿਆ ’ਤੇ ਕੇਂਦਰ ਦਾ ਬਿਆਨ, 2014 ਤੋਂ ਘੁਸਪੈਠ ਦੀ ਕੋਈ ਘਟਨਾ ਨਹੀਂ
ਮਈ 2020 ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਗਲਵਾਨ ਵਿਚ ਹੋਏ ਟਕਰਾਅ ਤੋਂ ਪੰਜ ਸਾਲਾਂ ਮਗਰੋਂ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2014 ਤੋਂ 2025 ਵਿਚਕਾਰ ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਘੁਸਪੈਠ ਦੀ ਕੋਈ ਘਟਨਾ ਨਹੀਂ ਵਾਪਰੀ ਹੈ। ਗ੍ਰਹਿ ਮਈ 2020 ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਗਲਵਾਨ ਵਿਚ ਹੋਏ ਟਕਰਾਅ ਤੋਂ ਪੰਜ ਸਾਲਾਂ ਮਗਰੋਂ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2014 ਤੋਂ 2025 ਵਿਚਕਾਰ ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਘੁਸਪੈਠ ਦੀ ਕੋਈ ਘਟਨਾ ਨਹੀਂ ਵਾਪਰੀ ਹੈ।ਗ੍ਰਹਿ ਮੰਤਰਾਲੇ (MHA) ਅਨੁਸਾਰ 2014 ਤੋਂ 2024 ਵਿਚਕਾਰ ਭਾਰਤ-ਚੀਨ ਸਰਹੱਦ 'ਤੇ ਕੋਈ ਘੁਸਪੈਠ ਰਿਪੋਰਟ ਨਹੀਂ ਹੋਈ। ਹਾਲਾਂਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਅਜਿਹੇ 425 ਮਾਮਲੇ ਸਾਹਮਣੇ ਆਏ ਸਨ। ਅਧਿਕਾਰਤ ਅੰਕੜਿਆਂ ਅਨੁਸਾਰ 2014 ਤੋਂ 2024 ਵਿਚਕਾਰ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਘੁਸਪੈਠ ਦੀਆਂ ਘਟਨਾਵਾਂ ਦੀ ਗਿਣਤੀ 7,528 ਸੀ।ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ 2014 ਤੋਂ 2024 ਵਿਚਕਾਰ ਭਾਰਤ-ਚੀਨ ਸਰਹੱਦ ’ਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਪਿਛਲੇ ਸਾਲ 2025 ਵਿੱਚ ਵੀ ਨਵੰਬਰ ਤੱਕ ਘੁਸਪੈਠ ਦੀ ਕੋਈ ਘਟਨਾ ਨਹੀਂ ਵਾਪਰੀ। ਇਸ ਦੇ ਉਲਟ 2014 ਤੋਂ 2024 ਦੌਰਾਨ ਭਾਰਤ-ਪਾਕਿਸਤਾਨ ਸਰਹੱਦ ’ਤੇ ਘੁਸਪੈਠ ਦੀਆਂ 425 ਘਟਨਾਵਾਂ ਵਾਪਰੀਆਂ। ਨਵੰਬਰ 2025 ਤੱਕ ਪੱਛਮੀ ਸਰਹੱਦ ’ਤੇ ਅਜਿਹੀਆਂ 32 ਘਟਨਾਵਾਂ ਵਾਪਰੀਆਂ।ਭਾਰਤ-ਬੰਗਲਾਦੇਸ਼ ਸਰਹੱਦ ਦੀ ਗੱਲ ਕਰੀਏ ਤਾਂ 2014 ਤੋਂ 2024 ਦਰਮਿਆਨ ਘੁਸਪੈਠ ਦੀਆਂ 7,528 ਘਟਨਾਵਾਂ ਵਾਪਰੀਆਂ, ਜਦੋਂ ਕਿ ਜਨਵਰੀ ਤੋਂ ਨਵੰਬਰ 2025 ਵਿਚਾਲੇ 1,082 ਅਜਿਹੇ ਮਾਮਲੇ ਸਾਹਮਣੇ ਆਏ। ਗ੍ਰਹਿ ਮੰਤਰਾਲੇ ਨੇ 16 ਸਤੰਬਰ, 2020 ਨੂੰ ਸੰਸਦ ਨੂੰ ਸੂਚਿਤ ਕੀਤਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਕੋਈ ਚੀਨੀ ਘੁਸਪੈਠ ਨਹੀਂ ਹੋਈ ਹੈ। ਇਹ ਜਵਾਬ ਉਦੋਂ ਆਇਆ ਸੀ ਜਦੋਂ ਭਾਰਤ ਅਤੇ ਚੀਨ ਦੋਵੇਂ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦੀ ਜਮੂਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਕਿ ਮਈ 2020 ਵਿੱਚ ਸ਼ੁਰੂ ਹੋਇਆ ਸੀ।ਉਸ ਸਾਲ ਮਈ ਵਿੱਚ ਸ਼ੁਰੂ ਹੋਏ ਟਕਰਾਅ ਤੋਂ ਬਾਅਦ 15 ਜੂਨ, 2020 ਨੂੰ ਲੱਦਾਖ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਝੜਪ ਤੋਂ ਬਾਅਦ ਭਾਰਤ ਤੇ ਚੀਨ ਵਿਚਕਾਰ ਤਣਾਅ ਵਧ ਗਿਆ ਸੀ। ਇਸ ਟਕਰਾਅ ਦੌਰਾਨ 20 ਭਾਰਤੀ ਫੌਜੀ ਅਤੇ ਅਣਪਛਾਤੇ ਚੀਨੀ ਫੌਜੀ ਮਾਰੇ ਗਏ ਸਨ।ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 16 ਸਤੰਬਰ, 2020 ਨੂੰ ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਅਗਰਵਾਲ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ‘ਪਿਛਲੇ ਛੇ ਮਹੀਨਿਆਂ ਦੌਰਾਨ ਭਾਰਤ-ਚੀਨ ਸਰਹੱਦ ’ਤੇ ਕੋਈ ਘੁਸਪੈਠ ਦੀ ਰਿਪੋਰਟ ਨਹੀਂ ਕੀਤੀ ਗਈ ਹੈ।’ ਰਾਏ ਨੇ ਇਹ ਗੱਲ ਇੱਕ ਲਿਖਤੀ ਜਵਾਬ ਵਿੱਚ ਕਹੀ ਸੀ।
Posted By: Daily Suraj Bureau