Daily Suraj

ਪੰਜਾਬੀ

ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਪੀਜੀਆਈ ਮਰੀਜਾਂ ਲਈ ਲੰਗਰ ਭੇਜਿਆ

28 Jan, 2026 04:12 PM

ਫ਼ਤਹਿਗੜ੍ਹ ਸਾਹਿਬ( ਮੁਖ਼ਤਿਆਰ ਸਿੰਘ)ਪੀਜੀਆਈ ਚੰਡੀਗੜ੍ਹ ਵਿਚ ਮਰੀਜਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਸਾਹਿਬ ਫਤਹਿਗੜ੍ਹ ਸਾਹਿਬ ਅਤੇ ਜੱਥੇਦਾਰ ਭਾਈ ਜਗਜੀਤ ਸਿੰਘ ਜੀ ਸੰਤ ਆਸ਼ਰਮ ਸ੍ਰੀ ਕਿਰਪਾਸਰ ਸਾਹਿਬ ਵਲੋਂ ਸੁਰੂ ਕੀਤੀ ਸੇਵਾ ਦੀ ਕੜੀ ਅਧੀਨ ਲੰਗਰ ਦਾ ਸਮਾਨ ਭੇਜਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋੜਵੰਦ ਦੀ ਸੇਵਾ ਨਰਾਇਣ ਸੇਵਾ ਹੈ ਇਸ ਲਈ ਸਾਨੂੰ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਇਹ ਸੇਵਾ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਚਲ ਰਹੀ ਹੈ ਜੋਂ ਅਗੇ ਲਈ ਵੀ ਜਾਰੀ ਰਹੇਗੀ। ਇਸ ਮੌਕੇ ਹਰਬੰਸ ਸਿੰਘ, ਅਮਰਿੰਦਰ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਸੁਖਵੀਰ ਸਿੰਘ, ਸੁਖਵਿੰਦਰ ਸਿੰਘ, ਲੱਖਾਂ ਸਿੰਘ, ਬਾਬਾ ਜੰਗ ਸਿੰਘ ਅਤੇ ਦਿਲਬਾਗ ਸਿੰਘ ਆਦਿ ਹਾਜਰ ਸਨ।

Posted By: Daily Suraj Bureau

Latest News