ਪਿੰਡ ਮੈਣਮਾਜਰੀ ਗੁਰੁਦਵਾਰਾ ਵਿੱਖੇ ਲਗਾਇਆ ਗਿਆ ਆਯੂਸ਼ ਮੈਡੀਕਲ ਕੈਂਪ।
ਫ਼ਤਹਿਗੜ੍ਹ ਸਾਹਿਬ ( ਮੁਖ਼ਤਿਆਰ ਸਿੰਘ)ਡਾਇਰੈਕਟਰ ਆਫ ਆਯੂਰਵੈਦਾ ਅਤੇ ਡਾਇਰੈਕਟਰ ਆਫ ਹੋਮਿੳਪੈਥਿਕ ਪੰਜਾਬ ਦੇ ਆਦੇਸ਼ਾ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਅਤੇ ਜਿਲਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਡਾ. ਮੰਜੂ ਅਤੇ ਜਿਲ੍ਹਾ ਹੋਮਿੳਪੈਥਿਕ ਅਫਸਰ ਡਾ. ਰੁਪਿੰਦਰ ਕੋਰ ਦੀ ਅਗਵਾਈ ਹੇਠ ਫ੍ਰੀ ਆਯੂਸ਼ ਮੈਡੀਕਲ ਕੈਂਪ ਪਿੰਡ ਮੈਣਮਾਜਰੀ ਦੇ ਗੁਰਦਵਾਰਾ ਸਾਹਿਬ ਵਿੱਖੇ ਲਗਾਇਆ ਗਿਆ। ਇਸ ਦੋਰਾਣ ਕੈਂਪ ਵਿੱਚ ਆਯੁਰਵੈਦਿਕ ਦੇ 333 ਮਰੀਜਾਂ ਅਤੇ 310 ਮਰੀਜਾਂ ਨੂੰ ਹੋਮਿੳਪੈਥਿਕ ਦਵਾਈਆਂ ਦਿੱਤਿਆ ਗਈਆਂ।ਇਸ ਮੋਕੇ ਤੇ ਆਯੁਰਵੈਦਿਕ ਮੈਡੀਕਲ ਅਫਸਰ ਡਾ. ਰਮਾ ਕੁਮਾਰੀ ,ਡਾ.ਨੀਲਮ ਚਾਵਲਾ, ਹੋਮਿੳਪੈਥਿਕ ਮੈਡੀਕਲ ਅਫਸਰ ਡਾ.ਦਲਜੀਤ ਸਿੰਘ,ਡਾ.ਗੁਰਪ੍ਰੀਤ ਕੋਰ,ਉਪਵੈਦ ਜੁਝਾਰ ਸਿੰਘ,ਯਸ਼ਪਾਲ ਸਿੰਘ ਨੇ ਮਰੀਜਾਂ ਨੂੰ ਸਿਹਤ ਸੇਵਾਵਾਂ ਦਿੱਤੀਆ। ਪੀ.ਐਚ.ਸੀ ਨੰਦਪੁਰ ਕਲੋੜ ਤੋਂ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੋਰ ਨੇ ਇਸ ਮੋਕੇ ਤੇ ਪਹੁੰਚ ਕੇ ਟੀਮ ਦੀ ਹੋਸਲਾਂ ਅਫਜਾਈ ਕੀਤੀ ਅਤੇ ਪਿੰਡ ਦੇ ਸਰਪੰਚ ਕਮਲਜੀਤ ਸਿੰਘ ਦੇ ਨਾਲ ਨਾਲ ਗੁਰੁਦਵਾਰਾ ਪ੍ਰਭਧਕਾ ਦਾ ਧੰਨਵਾਦ ਕੀਤਾ ਉਨ੍ਹਾਂ ਨਾਲ ਇਸ ਮੋਕੇ ਤੇ ਬਲਾਕ ਹੈਲਥ ਐਜੂਕੇਟਰ ਹੇਮੰਤ ਕੁਮਾਰ, ਬਲਾਕ ਆਂਕੜਾ ਸਹਾਇਕ ਅੰਸ਼ੁਲ ਸ਼ਰਮਾ , ਕੰਪਿਊਟਰ ਆਪਰੇਟਰ ਬਲਜਿੰਦਰ ਸਿੰਘ, ਐਲ.ਟੀ ਗੁਰਪਾਲ ਸਿੰਘ, ਕਮੁਉਨਟੀ ਹੈਲਥ ਅਫਸਰ ਅਨਮੋਲ ਡੋਲ,ਮ.ਪ.ਹ.ਵ(ਮ)ਪਰਦੀਪ ਸਿੰਘ ਅਤੇ ਫੀਮੇਲ ਹੈਲਥ ਵਰਕਰ ਸੁਖਵਿੰਦਰ ਕੋਰ ਹਾਜਰ ਸੀ।
Posted By: Daily Suraj Bureau