Daily Suraj

ਪੰਜਾਬੀ

ਟਰੇਨ ਹੇਠਾਂ ਆਏ 3 ਸਾਨ੍ਹ, ਸਪੀਡ ਘੱਟ ਹੋਣ ਕਾਰਨ ਟਲਿਆ ਹਾਦਸਾ

28 Dec, 2018 05:30 AM

ਸੰਗਰੂਰ, 28 ਦਸੰਬਰ ਮਦਰਾਸ ਤੋਂ ਜੰਮੂ ਜਾ ਰਹੀ 16031 ਐਕਸਪ੍ਰੈੱਸ ਟਰੇਨ ਸੰਗਰੂਰ ਵਿਖੇ ਉਸ ਸਮੇਂ ਹਾਦਸੇ ਤੋਂ ਬਚ ਗਈ ਜਦੋਂ ਸੰਗਰੂਰ ਨੇੜੇ ਇਸ ਦੇ ਹੇਠ ਤਿੰਨ ਸਾਨ੍ਹ ਆ ਗਏ। ਜਾਣਕਾਰੀ ਦੇ ਅਨੁਸਾਰ, ਇਹ ਟਰੇਨ 6 ਵਜੇ ਦੇ ਕਰੀਬ ਸੰਗਰੂਰ ਸਟੇਸ਼ਨ ਤੋਂ ਤੁਰੀ ਹੀ ਸੀ ਕਿ ਇਕ ਕਿੱਲੋਮੀਟਰ ਦੀ ਦੂਰੀ 'ਤੇ ਇਸ ਹੇਠਾਂ ਤਿੰਨ ਸਾਨ੍ਹ ਆ ਗਏ। ਸਪੀਡ ਘੱਟ ਹੋਣ ਟਰੇਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਈ। ਟਰੇਨ ਨੂੰ ਕਰੀਬ ਦੋ ਘੰਟੇ ਰੋਕ ਕੇ ਸਾਨ੍ਹਾਂ ਨੂੰ ਕੱਟ ਕੇ ਹੇਠੋਂ ਕੱਢਿਆ ਅਤੇ ਫਿਰ ਟਰੇਨ ਰਵਾਨਾ ਹੋਈ।

Posted By: Daily Suraj Bureau

Latest News