Daily Suraj

ਪੰਜਾਬੀ

ਸੀਬੀਆਈ ਦੇ ਸਥਾਈ ਡਾਇਰੈਕਟਰ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ

12 Mar, 2021 05:30 AM

ਨਵੀਂ ਦਿੱਲੀ, 12 ਮਾਰਚਸੁਪਰੀਮ ਕੋਰਟ ਨੇ ਸੀਬੀਆਈ ਲਈ ਸਥਾਈ ਡਾਇਰੈਕਟਰ ਨਿਯੁਕਤ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਕੇਂਦਰ ਤੋਂ ਜੁਆਬ ਮੰਗਿਆ ਹੈ। ਜਸਟਿਸ ਐੱਲ. ਨਾਗੇਸ਼ਵਰ ਰਾਓ ਅਤੇ ਜਸਟਿਸ ਐੱਸ. ਰਵਿੰਦਰ ਭੱਟ ਦੇ ਬੈਂਚ ਨੇ ਐੱਨਜੀਓ ਕਾਮਨ ਕਾਜ ਦੁਆਰਾ ਦਾਇਰ ਪਟੀਸ਼ਨ 'ਤੇ ਇਹ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਡੀਐੱਸਪੀਈ ਐਕਟ ਦੀ ਧਾਰਾ 4 ਏ ਦੇ ਅਨੁਸਾਰ ਨਿਯਮਤ ਸੀਬੀਆਈ ਡਾਇਰੈਕਟਰ ਨਿਯੁਕਤ ਕਰਨ ਵਿਚ ਅਸਫਲ ਰਹੀ ਹੈ।

Latest News