Daily Suraj

ਪੰਜਾਬੀ

ਵੇਰਕਾ ਮਿਲਕ ਪਲਾਂਟ ‘ਚ ਵੱਡਾ ਧਮਾਕਾ, 1 ਮੁਲਾਜ਼ਮ ਦੀ ਮੌਤ

23 Oct, 2025 09:37 PM

ਲੁਧਿਆਣਾ, ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ‘ਚ ਵੱਡਾ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਤੇ 5 ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਮ੍ਰਿਤਕ ਕਰਮਚਾਰੀ ਦੀ ਪਛਾਣ 42 ਸਾਲਾ ਕੁਨਾਲ ਜੈਨ ਵਜੋਂ ਹੋਈ ਹੈ, ਜੋ ਕਿ ਹੈਬੋਵਾਲ ਦਾ ਰਹਿਣ ਵਾਲਾ ਸੀ। ਉਸਦੀ ਪਤਨੀ ਵੀ ਪਲਾਂਟ ਵਿੱਚ ਕੰਮ ਕਰਦੀ ਸੀ। ਜ਼ਖਮੀਆਂ ਦੀ ਪਛਾਣ ਕੁਲਵੰਤ ਸਿੰਘ, ਅਜੀਤ ਸਿੰਘ, ਪੁਨੀਤ ਕੁਮਾਰ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋਂ ਹੋਈ ਹੈ। ਜਿਨ੍ਹਾਂ ਨੂੰ ਇਲਾਜ ਲਈ DMC ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਲਗਭਗ 11 ਵਜੇ ਵਾਪਰਿਆ। ਇਹ ਧਮਾਕਾ ਬਾਇਲਰ ਫਟਣ ਕਾਰਨ ਹੋਇਆ ਅਤੇ ਅੱਗ ਲੱਗ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਪਲਾਂਟ ਦੇ ਜੀਐਮ ਦਲਜੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਵਿੱਚ ਅਸੀਂ ਆਪਣਾ ਬਾਇਲਰ ਇੰਚਾਰਜ ਗੁਆ ਦਿੱਤਾ ਹੈ। ਉਹ ਆਪਣੇ ਕੰਮ ਪ੍ਰਤੀ ਸਮਰਪਿਤ ਸੀ ਅਤੇ ਰਾਤ ਨੂੰ ਪਲਾਂਟ ਦੀ ਜਾਂਚ ਕਰਨ ਆਇਆ ਸੀ ਕਿਉਂਕਿ ਇਹ ਸਵੇਰੇ ਸ਼ੁਰੂ ਹੋਣਾ ਸੀ। ਉਸ ਨੂੰ ਹਾਲ ਹੀ ਵਿੱਚ ਤਰੱਕੀ ਮਿਲੀ ਸੀ। ਡੀਐਮਸੀ ਵਿੱਚ ਇੱਕ ਫੋਰਮੈਨ ਅਤੇ ਹੋਰ ਕਰਮਚਾਰੀ ਦਾਖਿਲ ਹਨ। ਜਾਂਚ ਲਈ ਇੱਕ ਤਕਨੀਕੀ ਟੀਮ ਬਣਾਈ ਗਈ ਹੈ ਅਤੇ ਰਿਪੋਰਟ ਸਭ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।

Posted By: Daily Suraj Bureau

Latest News