Daily Suraj

ਪੰਜਾਬੀ

ਸਿਆਸੀ ਹਲਚਲ: ਵਿਰੋਧੀਆਂ ਅਤੇ ਸਮਰਥਕਾਂ ਵਿੱਚ ਤਣਾਅ, ਸ਼ੇਖ ਹਸੀਨਾ ਨੂੰ 10 ਸਾਲ ਦੀ ਸਜ਼ਾ

02 Feb, 2026 12:04 PM

ਬੰਗਲਾਦੇਸ਼ ਦੀ ਅਦਾਲਤ ਨੇ ਪੂਰਬਾਂਚਲ ਨਿਊ ਟਾਊਨ ਸਰਕਾਰੀ ਪ੍ਰਾਜੈਕਟ ਹੇਠ ਪਲਾਟ ਵੰਡ ਵਿੱਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਮਾਮਲਿਆਂ ’ਚ ਸ਼ੇਖ ਹਸੀਨਾ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਬੀਐਸਐਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਢਾਕਾ ਦੀ ਵਿਸ਼ੇਸ਼ ਜੱਜ ਦੀ ਅਦਾਲਤ ਦੇ ਜੱਜ ਰਬੀਉਲ ਆਲਮ ਨੇ ਹਸੀਨਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਪੂਰਬਾਂਚਲ ਵਿੱਚ ਰਾਜੁਕ ਨਿਊ ਟਾਊਨ ਪ੍ਰਾਜੈਕਟ ਅਧੀਨ ਪਲਾਟਾਂ ਦੀ ਵੰਡ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲਿਆਂ ਵਿੱਚ 78 ਸਾਲਾ ਹਸੀਨਾ, ਉਸ ਦੇ ਭਤੀਜੇ ਰਦਵਾਨ ਮੁਜੀਬ ਸਿੱਦੀਕ ਅਤੇ ਉਸ ਦੀ ਭਤੀਜੀਆਂ ਟਿਊਲਿਪ ਰਿਜ਼ਵਾਨਾ ਸਿੱਦੀਕ ਅਤੇ ਅਜ਼ਮੀਨਾ ਸਿੱਦੀਕ ਅਤੇ ਹੋਰਾਂ ਨੂੰ ਸਜ਼ਾ ਸੁਣਾਈ। ਟਿਊਲਿਪ ਸਿੱਦੀਕ ਨੂੰ ਚਾਰ ਸਾਲ ਦੀ ਕੈਦ ਜਦੋਂ ਕਿ ਰਦਵਾਨ ਮੁਜੀਬ ਸਿੱਦੀਕ ਅਤੇ ਅਜ਼ਮੀਨਾ ਸਿੱਦੀਕ ਨੂੰ ਦੋਵਾਂ ਮਾਮਲਿਆਂ ਵਿੱਚ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM