ਤਿਵਾੜੀ ਨੇ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ
- ਦੇਸ਼
- 02 May,2025

ਨਵੀਂ ਦਿੱਲੀ : ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾੜੀ ਨੇ ਸ਼ੁੱਕਰਵਾਰ ਨੂੰ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਉਹ ਏਅਰ ਮਾਰਸ਼ਲ ਐੱਸਪੀ ਧਾਰਕਰ ਦੀ ਥਾਂ ਲੈਣਗੇ, ਜੋ 30 ਅਪ੍ਰੈਲ ਨੂੰ ਸੇਵਾਮੁਕਤ ਹੋਏ ਸਨ। ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਏਅਰ ਮਾਰਸ਼ਲ ਤਿਵਾੜੀ ਨੇ ਗਾਂਧੀਨਗਰ ਸਥਿਤ ਦੱਖਣ ਪੱਛਮੀ ਹਵਾਈ ਸੈਨਾ ਕਮਾਂਡ (SWAC) ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ (AOC-in-C) ਵਜੋਂ ਸੇਵਾ ਨਿਭਾਈ। ਏਅਰ ਮਾਰਸ਼ਲ ਨੂੰ ਹਵਾਈ ਸੈਨਾ ਦੇ ਮੁੱਖ ਦਫ਼ਤਰ ਵਾਯੂ ਭਵਨ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ।
#IAF #AirForceIndia #ApurvaTiwari #ViceChiefIAF #IndianDefence #MilitaryLeadership #IAFUpdates #TiwariTakesCharge
Posted By:

Leave a Reply