Daily Suraj

ਪੰਜਾਬੀ

ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਨੇ ਕੱਢੀ ਵਿਸ਼ਾਲ ਸੰਵਿਧਾਨ ਯਾਤਰਾ

18 Mar, 2026 06:37 PM

ਸੰਵਿਧਾਨ ਯਾਤਰਾ ਦਾ ਦੁਕਾਨਦਾਰਾਂ ਵੱਲੋਂ ਥਾਂ ਥਾਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਭਾਰਤੀ ਸੰਵਿਧਾਨ ਨੇ ਸਭਨਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ: ਸਿੰਗਲਾ, ਸਿਬੀਆ (ਜਗਸੀਰ ਸਿੰਘ): ਦੇਸ਼ ਦੀ ਪ੍ਰਸਿੱਧ ਅਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਸਾਬਕਾ ਮੈਂਬਰ ਐਸ ਐਸ ਕਮਿਸ਼ਨ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਖੇ ਵਿਸ਼ਾਲ ਸੰਵਿਧਾਨ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਘੇ ਸਮਾਜ ਸੇਵੀਕਾ ਪ੍ਰੀਤੀ ਮਹੰਤ ਦੇ ਚੇਲੇ ਤੱਬੂ ਮਹੰਤ ਸ਼ਾਮਲ ਹੋਏ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਵਿਜੈ ਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਸੰਵਿਧਾਨ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਸੰਵਿਧਾਨ ਯਾਤਰਾ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ੍ਰ ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ, ਰਾਜਿੰਦਰ ਰਾਜਾ ਬੀਰ ਕਲਾਂ ਸਾਬਕਾ ਜ਼ਿਲ੍ਹਾ ਚੇਅਰਮੈਂਨ, ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ ਸੰਗਰੂਰ, ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਮੈਂਟ ਟਰੱਸਟ ਸੰਗਰੂਰ ਅਤੇ ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਨੇ ਸ਼ਿਰਕਤ ਕੀਤੀ ਸੰਵਿਧਾਨ ਯਾਤਰਾ ਭਗਵਾਨ ਵਾਲਮੀਕਿ ਤੀਰਥ ਰਮਾਇਣ ਭਵਨ ਸਰੋਵਰ ਸੰਗਰੂਰ ਤੋਂ ਚੱਲ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਪਹੁੰਚੀ ਜਿੱਥੇ ਮਿਸ਼ਨ ਦੇ ਆਗੂਆਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾ ਭੇਟ ਕੀਤੀ ਗਈ ਸੰਵਿਧਾਨ ਯਾਤਰਾ ਦਾ ਸ਼ਹਿਰ ਵਿੱਚ ਵੱਖ - ਵੱਖ ਥਾਵਾਂ ਤੇ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਨੂੰ ਅਜਿਹਾ ਬੇਹਤਰੀਨ ਸੰਵਿਧਾਨ ਦਿੱਤਾ ਹੈ ਜਿਸ ਦੀ ਬਦੌਲਤ ਸਾਡਾ ਦੇਸ਼ ਵੱਡੇ ਪੱਧਰ ਤੇ ਅੱਗੇ ਵਧਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਵਿਧਾਨ ਨੇ ਸਾਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ ਉਸ ਦੇ ਨਾਲ ਹੀ ਸਾਡੀ ਭਾਈਚਾਰਕ ਸਾਂਝ ਨੂੰ ਵੀ ਹੋਰ ਮਜ਼ਬੂਤ ਕੀਤਾ ਹੈ। ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਵੱਲੋਂ ਦੇਸ਼ ਭਰ ਵਿੱਚ ਘਰ-ਘਰ ਸੰਵਿਧਾਨ” ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਵੱਖ-ਵੱਖ ਸੂਬਿਆਂ ਵਿੱਚ ਸੰਵਿਧਾਨ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਦੀ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਦੀ ਅਗਵਾਈ ਹੇਠ ਅਤੇ ਮਿਸ਼ਨ ਦੇ ਸਰਪ੍ਰਸਤ ਦੀਪ ਚੰਡਾਲੀਆ (ਅਸਟ੍ਰੇਲੀਆ) ਦੇ ਪੁਰਨ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲੜੀ ਤਹਿਤ ਹੀ ਅੱਜ ਸੰਗਰੂਰ ਵਿਖੇ ਇਹ ਯਾਤਰਾ ਕੱਢੀ ਗਈ ਹੈ। ਸ਼੍ਰੀ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਮਿਸ਼ਨ ਨਾਲ ਜੁੜੇ ਹਜ਼ਾਰਾਂ ਸਾਥੀ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਇੱਕਜੁੱਟ ਹੋ ਕੇ ਦੇਸ਼ ਦੇ ਵੱਖ - ਵੱਖ ਸੂਬਿਆਂ ਅੰਦਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਦਾ ਮੁੱਖ ਏਜੰਡਾ ਬਾਬਾ ਸਾਹਿਬ ਦੀ ਸੋਚ ਅਤੇ ਸੰਵਿਧਾਨ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਚਮਕੌਰ ਸਿੰਘ ਜੱਸੀ, ਪ੍ਰੀਤ ਸੀਨੀਅਰ ਮੀਤ ਪ੍ਰਧਾਨ, ਮਨੀ ਕਥੂਰੀਆ, ਸਤਿੰਦਰ ਸੈਣੀ, ਹਿਮਾਂਸ਼ੂ ਗਾਭਾ, ਸੀਮਾ ਚਾਵਲਾ, ਸੁਰਿੰਦਰ ਸਿੰਘ ਭਿੰਡਰ, ਰਿਤੂ ਕੰਡਾ (ਸੱਤੇ ਕੌਂਸਲਰ) ਰਵੀ ਚਾਵਲਾ, ਸ਼ਸ਼ੀ ਚਾਵਰੀਆ, ਰਾਹੁਲ ਕਾਂਗੜਾ, ਰਣਬੀਰ ਕੁਮਾਰ, ਸ਼ਕਤੀਜੀਤ ਸਿੰਘ, ਡਾ ਵੀ ਕੇ ਸਿੰਘ, ਰਾਕੇਸ਼ ਧਾਲੀਵਾਲ, ਰਣਜੀਤ ਕੌਰ ਜ਼ਿਲ੍ਹਾ ਪ੍ਰਧਾਨ, ਚਰਨਜੀਤ ਕੌਰ, ਸਰਬਜੀਤ ਕੌਰ, ਜਗਸੀਰ ਜੱਗਾ, ਕਮਲ ਜੰਡੂ, ਕਾਲੂ ਸੰਗਰੂਰ, ਸੰਦੀਪ ਕੁਮਾਰ, ਸੂਭਮ, ਮਮਤਾ ਗਿੱਲ, ਨੰਦਨੀ, ਹੈਪੀ ਹੀਰਾ, ਮਨੋਜ ਕੁਮਾਰ, ਰਾਜਨ, ਰਾਜੇਸ਼ ਕਾਲੀ, ਬਲਕਾਰ ਸਿੰਘ ਆਦਿ ਹਾਜ਼ਰ ਸਨ ।

Posted By: Daily Suraj Bureau

Latest News