Daily Suraj

ਪੰਜਾਬੀ

ਸਾਈਂ ਕਾਲਜ ’ਚ ਐੱਨਐੱਸਐੱਸ ਕੈਂਪ ਸੰਪੰਨ

26 Dec, 2024 05:30 AM

ਜਾਡਲਾ - ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਦੀ ਐਨਐੱਸਐੱਸ ਯੂਨਿਟ ਨੇ ਇਕ ਬਿਹਤਰ ਭਵਿੱਖ ਲਈ ਨੌਜਵਾਨਾਂ ਦਾ ਸਸ਼ਕਤੀਕਰਨ ਵਿਸ਼ੇ ਤੇ ਸੱਤ ਦਿਨਾਂ ਦਾ ਵਿਸ਼ੇਸ਼ ਐਨਐੱਸਐੱਸ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾਇਰੈਕਟਰ ਸਾਈਂ ਕਾਲਜ ਡਾ. ਸਰਬਜੀਤ ਨੇ ਸ਼ਿਰਕਤ ਕੀਤੀ। ਇਸ ਮੌਕੇ ਸੱਤ ਰੋਜ਼ਾ ਕੈਂਪ ਦੌਰਾਨ ਕੀਤੀਆਂ ਸਾਰੀਆਂ ਸਰਗਰਮੀਆਂ ਦਾ ਪ੍ਰੋਗਰਾਮ ਅਫ਼ਸਰ ਬਲਵਿੰਦਰ ਕੌਰ ਵੱਲੋਂ ਚਾਨਣਾ ਪਾਇਆ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਕਵਿਤਾ, ਸੋਲੋ ਗੀਤ, ਸੋਲੋ ਡਾਂਸ, ਅਤੇ ਗਰੁੱਪ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਬਾਅਦ ਐਨਐੱਸਐੱਸ ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡੇ ਗਏ। ਕਾਲਜ ਦੇ ਚੇਅਰਮੈਨ ਪੀਕੇ ਜੌਹਰ ਨੇ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਦਿਖਾਏ ਗਏ। ਨਿਰਸਵਾਰਥ ਕੰਮ ਲਈ ਜੋਸ਼ੀਲੇ ਜਜਬੇ ਲਈ ਵਲੰਟੀਅਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੈਂਪ ਦੌਰਾਨ ਵਲੰਟੀਅਰਾਂ ਵੱਲੋਂ ਕੀਤੀ ਗਈ, ਸ਼ਮੂਲੀਅਤ ਸਖਤ ਮਿਹਨਤ ਅਤੇ ਨੇਕ ਕਾਰਜਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਐਨਐੱਸਐੱਸ ਪ੍ਰੋਗਰਾਮ ਅਫ਼ਸਰ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿ ਵਲੰਟੀਅਰ ਦੁਆਰਾ ਪੂਰੇ ਕੈਂਪ ਵਿਚ ਬਹੁਤ ਮਿਹਨਤ ਕੀਤੀ ਗਈ ਅਤੇ ਬਹੁਤ ਕੁੱਝ ਸਿੱਖਿਆ ਵੀ ਹੈ। ਕੈਂਪ ਦੀ ਸਮਾਪਤੀ ਦੌਰਾਨ ਬਲਵਿੰਦਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਡਾ. ਸਰਬਜੀਤ, ਚੇਅਰਮੈਨ ਪੀਕੇ ਜੌਹਰ, ਵਾਈਸ ਚੇਅਰਮੈਨ ਇੰਜ. ਗੌਰਵ ਜੌਹਰ, ਮੈਨੇਜਿੰਗ ਡਾਇਰੈਕਟਰ ਅਨੁਪਮ ਜੌਹਰ, ਪ੍ਰਿੰ. ਡਾ. ਸੁਨੀਲਾ ਧੀਰ ਅਤੇ ਸਮੂਹ ਸਟਾਫ ਅਤੇ ਕੈਂਪ ਨੂੰ ਸਫਲ ਬਣਾਉਣ ਵਿਚ ਕੀਤੀ ਸ਼ਮੂਲੀਅਤ ਲਈ ਸਭ ਦਾ ਧੰਨਵਾਦ ਕੀਤਾ।

Posted By: Daily Suraj Bureau

Latest News