Daily Suraj

ਪੰਜਾਬੀ

ਨਾਗਪੁਰ ਅਦਾਲਤ ਨੂੰ ਮਿਲੀ ਬੰਬ ਧਮਕੀ, ਸੁਰੱਖਿਆ ਕੱਡੀ ਗਈ ਸਖ਼ਤ

18 Dec, 2025 05:58 PM

ਨਾਗਪੁਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੂੰ ਵੀਰਵਾਰ ਸਵੇਰੇ ਇੱਕ ਧਮਕੀ ਭਰੀ ਈਮੇਲ ਮਿਲੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਇਮਾਰਤ ਦੇ ਅੰਦਰ ਬੰਬ ਰੱਖੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਪੁਲਿਸ ਨੇ ਪੂਰੀ ਇਮਾਰਤ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਅਨੁਸਾਰ, “ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।”

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੌਸ਼ਨ ਬਾਗੜੇ ਅਨੁਸਾਰ ਇਹ ਈਮੇਲ ਸਵੇਰੇ ਅਦਾਲਤ ਦੀ ਅਧਿਕਾਰਤ ਈਮੇਲ ਆਈਡੀ 'ਤੇ ਭੇਜੀ ਗਈ ਸੀ। ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ ਅਦਾਲਤ ਦੀ ਇਮਾਰਤ ਵਿੱਚ ਦੋ ਆਰਡੀਐਕਸ (RDX) ਆਧਾਰਿਤ ਵਿਸਫੋਟਕ ਯੰਤਰ ਜਲਦੀ ਹੀ ਫਟਣਗੇ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਅਦਾਲਤ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਬੰਬ ਨਿਰੋਧਕ ਅਤੇ ਨਿਪਟਾਰਾ ਦਸਤੇ (BDDS) ਦੇ ਕਰਮਚਾਰੀ ਇਮਾਰਤ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

Posted By: Daily Suraj Bureau

Latest News