Daily Suraj

ਪੰਜਾਬੀ

ਨਸ਼ੇ ਤੇ ਜਾਤ ਪਾਤ ਤੋਂ ਮੁਕਤੀ ਲਈ ਸਰਪੰਚ ਨੇ ਸ਼੍ਰੀ ਦਰਬਾਰ ਸਾਹਿਬ ਤੱਕ ਸ਼ੁਰੂ ਕੀਤੀ ਪੈਦਲ ਯਾਤਰਾ

07 Dec, 2024 05:30 AM

ਗੁਰਦਸਪੂਰ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਤੋਂ ਮੌਜੂਦਾ ਸਰਪੰਚ ਰਿਟਾਇਰਡ ਪ੍ਰਿੰਸੀਪਲ ਨੰਦ ਲਾਲ ਕਲਿਆਣਪੁਰੀ ਆਪਣੇ ਸਾਥੀਆਂ ਨਾਲ ਪਿੰਡ ਕਲਿਆਣਪੁਰ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਪੈਦਲ ਯਾਤਰਾ ਤੇ ਨਿਕਲੇ ਹਨ। ਪੈਦਲ ਯਾਤਰਾ ਦਾ ਮਕਸਦ ਹੈ ਨਸ਼ਾ ਮੁਕਤ ਤੇ ਜਾਤ ਪਾਤ ਰਹਿਤ ਖੁਸ਼ਹਾਲ ਪੰਜਾਬ ਦੀ ਕਾਮਨਾ । ਸਰਪੰਚ ਨੰਦ ਲਾਲ ਕਲਿਆਣਪੁਰੀ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਲੋਕਾਂ ਨੂੰ ਜਾਤੀਵਾਦ ਅਤੇ ਨਸ਼ੇ ਪ੍ਰਤੀ ਜਾਗਰੂਕ ਕਰਦੇ ਦਰਬਾਰ ਸਾਹਿਬ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਹੋਰ ਵੀ ਨੌਜਵਾਨ ਵੀ ਇਸ ਪੈਦਲ ਯਾਤਰਾ ਦਾ ਹਿੱਸਾ ਬਣੇ ਹਨ।

Latest News