Daily Suraj

ਪੰਜਾਬੀ

ਹਰਿਆਣਾ ਦੇ ਚੀਫ ਸੈਕਟਰੀ ਦੀ ਹੋਈ ਸਰਜਰੀ

10 Jan, 2026 01:25 PM

– ਦਿਲ ਦੇ ਦੌਰੇ ਤੋਂ ਬਾਅਦ ਆਈਸੀਯੂ ਵਿੱਚ ਕਰਵਾਇਆ ਗਿਆ ਸੀ ਦਾਖਲ ,ਹਰਿਆਣਾ (Haryana) ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੀ ਵੀਰਵਾਰ ਦੇਰ ਰਾਤ ਅਚਾਨਕ ਸਿਹਤ ਵਿਗੜ ਗਈ। ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਜਨ ਡਾ. ਪੀ.ਐਸ. ਮਹੰਤ ਦੀ ਨਿਗਰਾਨੀ ਹੇਠ ਉਨ੍ਹਾਂ ਦੀ ਸਰਜਰੀ ਹੋਈ। ਉਹ ਇਸ ਸਮੇਂ ਆਈਸੀਯੂ ਵਿੱਚ ਦਾਖਲ ਹਨ। ਉਨ੍ਹਾਂ ਨੂੰ ਇੱਕ ਜਾਂ ਦੋ ਦਿਨਾਂ ਤੱਕ ਪ੍ਰਾਈਵੇਟ ਰੂਮ ‘ਚ ਸ਼ਿਫਟ ਕੀਤਾ ਜਾਵੇਗਾ। ਅਨੁਰਾਗ ਰਸਤੋਗੀ ਨੂੰ ਡਾਕਟਰਾਂ ਨੇ 2 ਮਹੀਨੇ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਅਨੁਰਾਗ ਰਸਤੋਗੀ 1990 ਬੈਚ ਦੇ ਆਈਏਐਸ ਅਧਿਕਾਰੀ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ (Haryana) ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਨ੍ਹਾਂ ਦੀ ਸੇਵਾਮੁਕਤੀ 30 ਜੂਨ, 2025 ਨੂੰ ਹੋਣੀ ਸੀ, ਪਰ ਰਾਜ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ ਇੱਕ ਸਾਲ ਵਧਾ ਕੇ 30 ਜੂਨ, 2026 ਕਰ ਦਿੱਤਾ ਸੀ। ਉਹ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਪੰਚਕੂਲਾ ਅਤੇ ਗੁਰੂਗ੍ਰਾਮ (ਦੋਵੇਂ ਹਰਿਆਣਾ ‘ਚ) ਵਿੱਚ ਰਿਹਾਇਸ਼ੀ ਫਲੈਟ ਹਨ। ਇਹ ਜਾਣਕਾਰੀ ਮੁੱਖ ਸਕੱਤਰ ਨੇ ਅਪ੍ਰੈਲ 2025 ਵਿੱਚ ਕੇਂਦਰ ਸਰਕਾਰ ਦੇ ਪੋਰਟਲ ‘ਤੇ ਪ੍ਰਦਾਨ ਕੀਤੀ ਸੀ।

Posted By: Daily Suraj Bureau

Latest News