ਮਹਾਕਾਲੇਸ਼ਵਰ ਮੰਦਰ ਦੇ ਹਵਾ ਗੁਣਵੱਤਾ ਪ੍ਰਬੰਧਨ ਸਿਸਟਮ ਵਿਚ ਅੱਗ ਲੱਗੀ, ਬਚਾਅ
- ਦੇਸ਼
- 05 May,2025

ਉਜੈਨ : ਦੇਸ਼ ਦੇ 12 ਜੋਤਿਰਲਿੰਗਾਂ ਵਿੱਚੋਂ ਇਕ ਮਸ਼ਹੂਰ ਮਹਾਕਾਲੇਸ਼ਵਰ ਮੰਦਰ ਦੇ ਵਿੱਚ ਸਥਾਪਤ ਹਵਾ ਗੁਣਵੱਤਾ ਪ੍ਰਬੰਧਨ ਸਿਸਟਮ ’ਚ ਸੋਮਵਾਰ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਿ ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਮੰਦਰ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਕੁਲੈਕਟਰ ਰੋਸ਼ਨ ਸਿੰਘ ਨੇ ਕਿਹਾ ਕਿ ਇਸ ਘਟਨਾ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਤੋਂ ਬਚਾਅ ਰਿਹਾ।
ਇਹ ਘਟਨਾ ਮੱਧ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੰਦਰ ਦੇ ਕੰਟਰੋਲ ਰੂਮ ਦੀ ਛੱਤ ’ਤੇ ਲਗਾਏ ਗਏ ਹਵਾ ਗੁਣਵੱਤਾ ਪ੍ਰਬੰਧਨ ਸਿਸਟਮ ਦੀ ਬੈਟਰੀ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਵਾਪਰੀ। ਅਧਿਕਾਰੀ ਨੇ ਕਿਹਾ ਕਿ ਘਟਨਾ ਕਾਰਨ ਦਰਸ਼ਨ ਨੂੰ ਥੋੜ੍ਹੇ ਸਮੇਂ ਲਈ ਰੋਕ ਦਿੱਤੇ ਗਏ ਸਨ ਅਤੇ ਸਥਿਤੀ ’ਤੇ ਕਾਬੂ ਪਾਉਣ ਤੋਂ ਤੁਰੰਤ ਬਾਅਦ ਇਹ ਦੁਬਾਰਾ ਸ਼ੁਰੂ ਹੋ ਗਿਆ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਹੋਰ ਜਾਂਚ ਜਾਰੀ ਹੈ।
#MahakaleshwarTemple #Ujjain #FireIncident #AirQualitySystem #TempleNews #FireSafety #IndiaTempleNews #Mahakal
Posted By:

Leave a Reply