Daily Suraj

ਪੰਜਾਬੀ

ਪੰਜਾਬੀਆਂ ਦੀ ਸਿਹਤ ਸੁਧਾਰਨ ਲਈ ਮੰਤਰੀ ਹਰਪਾਲ ਚੀਮਾ ਦੇ ਵੱਡੇ ਐਲਾਨ

09 Jun, 2025 08:56 PM

ਚੰਡੀਗੜ੍ਹ :ਪੰਜਾਬੀਆਂ ਦੀ ਸਿਹਤ ਸੁਧਾਰਨ ਲਈ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਵੱਡੇ ਐਲਾਨ ਕੀਤੇ ਹਨ। ਜਿਸ ਵਿਚ ਉਨ੍ਹਾਂ ਮਨੋਵਿਗਿਆਨੀ, ਡਾਕਟਰ, ਸਟਾਫ਼ ਤੇ ਕਾਊਂਸਲਰ ਭਰਤੀ ਕਰਨ ਦੇ ਐਲਾਨ ਸ਼ਾਮਲ ਸਨ।

ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ 1000 ਬੈੱਡ ਨਸ਼ਾ ਛੁਡਾਊ ਕੇਂਦਰਾਂ ’ਚ ਅਪਗ੍ਰੇਡ ਕੀਤੇ ਜਾਣਗੇ ਤੇ 1000 ਹੋਰ ਬੈੱਡ ਪ੍ਰਾਈਵੇਟ, ਨਰਸਿੰਗ, ਡੀ-ਅਡੀਕਸ਼ਨ ਸੈਂਟਰ ’ਚ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ 6 ਮਹੀਨੇ ਅੰਦਰ 200 ਮਨੋਵਿਗਿਆਨੀ ਭਰਤੀ ਕੀਤੇ ਜਾਣਗੇ ਤੇ ਡਾਕਟਰ, ਸਟਾਫ਼ ਤੇ ਕਾਊਂਸਲਰ ਵੀ ਭਰਤੀ ਕੀਤੇ ਜਾਣਗੇ। ਉਨ੍ਹਾਂ ਫ਼ੈਸਲਾ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਧਣ ਕਾਰਨ ਲਿਆ ਗਿਆ ਹੈ।

ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਦੇ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ। ਜਿਸ ਦੇ ਤਹਿਤ 16348 ਨਸ਼ਾ ਤਸਕਰਾਂ ਨੂੰ ਫੜਿਆ ਗਿਆ। ਪੁਲਿਸ ਨਾਲ ਭਿੜਨ ਵਾਲੇ 102 ਸਮਗਲਰ ਕਮ ਗੈਂਗਸਟਰ ਕਾਬੂ ਹੋਏ ਹਨ। 622 ਕਿਲੋ ਹੈਰੋਇਨ ਤੇ 11 ਕਰੋੜ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

#PunjabHealth #HarpalCheema #HealthReforms #PublicHealth #PunjabGovernment #ModernHealthcare #HealthcareForAll

Posted By: Daily Suraj Bureau

Latest News