Daily Suraj

ਪੰਜਾਬੀ

1984 ਸਿੱਖ ਵਿਰੋਧੀ ਦੰਗੇ: ਕਾਨੂੰਨੀ ਮੋਰਚੇ ’ਤੇ ਨਵਾਂ ਮੋੜ

22 Jan, 2026 12:35 PM

1984 ਦੇ ਸਿੱਖ ਵਿਰੋਧੀ ਦੰਗਿਆਂ (Big News) ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਵੀਰਵਾਰ ਨੂੰ ਕਾਂਗਰਸੀ ਆਗੂ ਨੂੰ 1984 ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਦਿੱਲੀ ਦੇ ਜਨਕਪੁਰੀ-ਵਿਕਾਸਪੁਰੀ ਇਲਾਕੇ ਦਾ ਹੈ, ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।ਸੱਜਣ ਕੁਮਾਰ ਵਿਰੁੱਧ ਪਹਿਲੀ ਐਫਆਈਆਰ 1 ਨਵੰਬਰ, 1984 ਨੂੰ ਸੋਹਣ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਲਈ ਸੀ, ਅਤੇ ਦੂਜੀ 2 ਨਵੰਬਰ, 1984 ਨੂੰ ਗੁਰਚਰਨ ਸਿੰਘ ਨੂੰ ਜ਼ਿੰਦਾ ਸਾੜਨ ਲਈ ਸੀ। ਐਸਆਈਟੀ ਨੇ 2015 ਵਿੱਚ ਕੇਸ ਦੁਬਾਰਾ ਖੋਲ੍ਹਿਆ ਸੀ ਅਤੇ ਫਰਵਰੀ 2015 ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਦੋ ਐਫਆਈਆਰ ਦਰਜ ਕੀਤੀਆਂ ਸਨ।ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੱਜਣ ਕੁਮਾਰ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਸਾਬਤ ਨਹੀਂ ਹੋਈ। ਅਦਾਲਤ ਨੇ ਕਿਹਾ ਕਿ ਕੋਈ ਠੋਸ ਸਬੂਤ ਨਹੀਂ ਸੀ, ਇਸ ਲਈ ਸੱਜਣ ਕੁਮਾਰ ਨੂੰ ਬਰੀ ਕੀਤਾ ਜਾਂਦਾ।

 ਹਾਲਾਂਕਿ, ਉਹ ਉਨ੍ਹਾਂ ਮਾਮਲਿਆਂ ਲਈ ਜੇਲ੍ਹ ਵਿੱਚ ਰਹੇਗਾ ਜਿਨ੍ਹਾਂ ਵਿੱਚ ਉਸਨੂੰ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ। ਉਹ ਇਸ ਸਮੇਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਫਰਵਰੀ 2025 ਵਿੱਚ, ਅਦਾਲਤ ਨੇ ਸੱਜਣ ਕੁਮਾਰ ਨੂੰ 1984 ਵਿੱਚ ਦਿੱਲੀ ਵਿੱਚ ਦੋ ਸਿੱਖ ਆਦਮੀਆਂ, ਜਸਵੰਤ ਸਿੰਘ ਅਤੇ ਉਸਦੇ ਪੁੱਤਰ, ਤਰੁਣਦੀਪ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਪਾਇਆ ਸੀ।

Posted By: Daily Suraj Bureau

Latest News