Daily Suraj

ਪੰਜਾਬੀ

ਰੈੱਡ ਕ੍ਰਾਸ ਦੇ ਸਹਿਯੋਗ ਨਾਲ ਲਗਾਇਆ ਗਿਆ 17 ਵਾਂ ਖੂਨ ਦਾਨ ਕੈਂਪ

26 May, 2025 11:25 PM

ਲੁਧਿਆਣਾ - ਅਖਿਲ ਭਾਰਤੀ ਸੰਗਮੇਸ਼ਵਰ ਸੇਵਾ ਦਲ ਵੱਲੋਂ ਪ੍ਰਧਾਨ ਡੀ.ਕੇ. ਪੁਰੀ ਦੀ ਅਗਵਾਈ ਹੇਠ ਮਹੰਤ ਗੰਗਾ ਪੁਰੀ ਜੀ ਦੀ ਯਾਦ ਵਿੱਚ ਇੰਡੀਅਨ ਰੈੱਡ ਕ੍ਰਾਸ ਸੁਸਾਇਟੀ, ਲੁਧਿਆਣਾ ਬ੍ਰਾਂਚ ਦੇ ਸਾਹਿਯੋਗ ਦੇ ਨਾਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਲੰਗਰ ਹਾਲ, ਗੋਬਿੰਦ ਨਗਰ ਵਿਖੇ 17ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ 21 ਦੇ ਕਰੀਬ ਦਾਨੀ ਸੱਜਣਾ ਨੇ ਆਪਣਾ ਅਣਮੁੱਲਾ ਖੂਨ ਦਾਨ ਕੀਤਾ |

ਇਸ ਦੌਰਾਨ ਰੈੱਡ ਕ੍ਰਾਸ ਲੁਧਿਆਣਾ ਬ੍ਰਾਂਚ ਦੇ ਕਾਰਜਕਾਰੀ ਸਕੱਤਰ ਸ਼੍ਰੀ ਨਵਨੀਤ ਜੋਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੈੱਡ ਕ੍ਰਾਸ ਵੱਲੋਂ ਬੀ.ਟੀ.ਓ. ਡਾ. ਮਾਨਵੀ ਗੁਪਤਾ ਅਤੇ ਸੀਨੀਅਰ ਲੈਬ ਟੈਕਨੀਸ਼ੀਅਨ ਸੰਦੀਪ ਕੁਮਾਰ, ਸੁਰੇਸ਼ ਅਤੇ ਗੁਰਪ੍ਰੀਤ ਸਿੰਘ ਨੇ ਬਾਖ਼ੂਬੀ ਆਪਣੀ ਆਪਣੀ ਜਿੰਮੇਵਾਰੀ ਨਿਭਾਈ | ਇਸ ਮੌਕੇ 'ਤੇ ਸਰਕਾਰੀ ਹਾਈ ਸਕੂਲ ਸ਼ਾਹਪੁਰ ਰੋਡ ਦੇ ਵਿਦਿਆਰਥੀ ਰੋਹਨ ਕਲੋਤਰਾ ਨੇ ਰੈੱਡ ਕ੍ਰਾਸ ਸੁਸਾਇਟੀ ਦੇ ਵਲੰਟੀਅਰ ਵਜੋਂ ਆਪਣੀ ਸੇਵਾ ਨਿਭਾਈ |
ਇਸ ਦੌਰਾਨ ਸੇਵਾ ਦਲ ਦੇ ਸਕੱਤਰ ਡਾਕਟਰ ਹਰੀਸ਼ ਵਰਮਾ ਅਤੇ ਖ਼ਜਾਨਚੀ ਰਜਿੰਦਰ ਮੋਹਨ ਨੇ ਖੂਨ ਦਾਨ ਕਰਨ ਆਏ ਦਾਨੀਆਂ ਅਤੇ ਪਹੁੰਚੇ ਪਤਵੰਤੇ ਸੱਜਣਾ ਦਾ ਤਹਿਦਿਲੋਂ ਧੰਨਵਾਦ ਕੀਤਾ |

#BloodDonationCamp #RedCross #DonateBloodSaveLives #SocialService #BloodDonors #HealthAwareness #CommunitySupport #Seva #LifeSaver #HumanityFirst

Posted By: Daily Suraj Bureau

Latest News