Daily Suraj

ਪੰਜਾਬੀ

ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਨੰਦਾ ਸ਼ਰਮਾ ਦਾ ਪਹਿਲਾ ਬਿਆਨ ਆਇਆ ਸਾਹਮਣੇ

10 Mar, 2025 07:19 PM

ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਨੰਦਾ ਸ਼ਰਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਈ। ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਇਨ੍ਹਾਂ ਨੇ ਆਪਣੇ ਘਰ ਭਰੇ। ਸਾਨੂੰ ਇਹ ਲੋਕ ਮੰਗਤੇ ਵਾਂਗੂ ਟ੍ਰੀਟ ਕਰਦੇ ਹਨ। 

ਇਸ ਦੇ ਨਾਲ ਹੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹੋਰ ਵੀ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ  ਇਨ੍ਹਾਂ ਨੇ ਮੈਨੂੰ ਇਨ੍ਹਾਂ ਬੀਮਾਰ ਕੀਤਾ ਕਿ ਮੈਂ ਕਮਰੇ ਵਿਚ ਇਕੱਲੀ ਵੜ-ਵੜ ਰੋਈ। ਮੈਂ ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼  ਵੀ ਕੀਤੀ। ਪਰ ਫਿਰ ਵੀ ਲੋਕਾਂ ਅੱਗੇ ਹੱਸ-ਹੱਸ ਆਉਂਦੀ ਰਹੀ।

ਸੁਨੰਦਾ ਸ਼ਰਮਾ ਨੇ ਇੰਡਸਟਰੀ ਨੂੰ ਵੀ ਇਕਜੁਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਤਾ ਨਹੀਂ ਮੇਰੇ ਵਰਗੇ ਕਿੰਨੇ ਹੋਰ ਬੱਚੇ ਨੇ ਜਿਹੜੇ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਹਨ।  ਸਾਰੇ ਆਓ ਬਾਹਰ, ਇਹ ਦੌਰ ਸਾਡਾ ਹੈ, ਮਿਹਨਤ ਸਾਡੀ ਹੈ ਤੇ ਇਸ ਦਾ ਫਲ ਵੀ ਸਾਨੂੰ ਮਿਲਣਾ ਚਾਹੀਦਾ ਹੈ। 


Latest News