ਸ੍ਰੀ ਮੁਕਤਸਰ ਸਾਹਿਬ : ਕਿਰਤੀ ਕਿਸਾਨ ਯੂਨੀਅਨ, ਡੈਮੋਕਰੈਟਿਕ ਟੀਚਰ ਫ਼ਰੰਟ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਹਿਲਗਾਮ ਹੱਤਿਆ ਕਾਂਡ ’ਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਇਸ ਕਾਂਡ ਦੀ ਉਚ ਪੱਧਰੀ ਜਾਂਚ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ। ਮੁਕਤ-ਏ-ਮੀਨਾਰ ਪਾਰਕ ਤੋਂ ਡੀਸੀ ਦਫਤਰ ਸ੍ਰੀ ਮੁਕਤਸਰ ਸਾਹਿਬ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਝਬੇਲਵਾਲੀ, ਬਲਜੀਤ ਸਿੰਘ ਰੋਡੇ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਸਿੰਘ ਅਜਾਦ, ਹਰਜਿੰਦਰ ਖੋਖਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਨੌਨਿਹਾਲ ਸਿੰਘ ਨੇ ਕਿਹਾ ਕਿ ਦਹਿਸ਼ਤਗਰਦਾਂ ਵੱਲੋਂ ਧਰਮ ਪੁੱਛ ਕੇ ਮਾਰਨਾ ਕਿਸੇ ਵੀ ਧਰਮ ਤੇ ਆਜਾਦੀ ਸੰਗਰਾਮ ਦੇ ਪੱਖ ਵਿੱਚ ਨਹੀਂ ਹੈ। ਬੀਜੇਪੀ ਇਸਤੋਂ ਅੱਗੇ ਇਸ ਘਟਨਾ ਦੇ ਬਹਾਨੇ ਬਿਹਾਰ ’ਚ ਵੋਟਾਂ ਦੀ ਖੇਤੀ ਕਰ ਰਹੀ ਹੈ।
ਚਿੱਟੀਸਿੰਘਪੁਰਾ, ਪੁਲਵਾਮਾ ਸਮੇਤ ਅਨੇਕਾਂ ਹੱਤਿਆ ਕਾਂਡ ਕਿਸੇ ਨਾ ਕਿਸੇ ਚੋਣਾਂ ਦੇ ਨੇੜੇ ਹੀ ਕਿਉਂ ਵਾਪਰ ਦੇ ਹਨ। ਕਸ਼ਮੀਰ ’ਚ ਅੱਠ ਲੱਖ ਆਰਮੀ ਹੈ ਪਰ ਪਹਿਲਗਾਮ ’ਚ ਇੱਕ ਵੀ ਆਰਮੀ ਜਾਂ ਪੁਲਿਸ ਦਾ ਅਧਿਕਾਰੀ ਮੌਜੂਦ ਨਹੀਂ ਸੀ, ਅਮਿਤ ਸ਼ਾਹ ਦੇ ਸੁਰੱਖਿਆ ਪ੍ਰਬੰਧ ’ਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ, ਜਿਸਦੇ ਲਈ ਅੰਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਡੀਟੀਐਫ਼ ਦੇ ਸੂਬਾ ਆਗੂ ਪਵਨ ਕੁਮਾਰ, ਪੀਐਸਯੂ ਦੇ ਆਗੂ ਮਮਤਾ ਨੇ ਕਿਹਾ ਨੇ ਕਿਹਾ ਕਿ ਪਹਿਲਗਾਮ ਬਹਾਨੇ ਮੋਦੀ ਸਰਕਾਰ ਪਾਕਿਸਤਾਨ ਸਿਰ ਠਿਕਰਾ ਭੰਨ ਕੇ ਫਿਰਕੂ ਧਰੁਵੀਕਰਨ ਕਰਨਾ ਚਾਹੁੰਦੀ ਹੈ।
ਦੋਹਾਂ ਦੇਸ਼ਾਂ ਵਿਚਾਲੇ ਆਪਸੀ ਤਣਾਅ, ਜੰਗੀ ਮਾਹੌਲ ਬੰਦ ਕਰਕੇ ਸ਼ਾਂਤੀ ਨਾਲ ਗੱਲਬਾਤ ਚਲਾਉਣੀ ਚਾਹੀਦੀ ਹੈ। ਸਰਹੱਦੀ ਬਾਰਡਰ ਖੋਲ ਕੇ ਆਪਸੀ ਵਪਾਰ ਖੁੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਅਵਾਮ ਨੇ ਇਸ ਹੱਤਿਆ ਕਾਂਡ ਖਿਲਾਫ ਸੜਕਾਂ ’ਤੇ ਉਮੜਿਆ ਹੈ, ਇੱਕ ਕਸ਼ਮੀਰੀ ਨੌਜਵਾਨ ਸੈਲਾਨੀਆਂ ਨੂੰ ਬਚਾਉਂਦਾ ਮਾਰਿਆ ਗਿਆ ਕਸ਼ਮੀਰੀ ਮੁਸਲਮਾਨ ਨਜਾਕਤ ਅਲੀ ਨੇ 11 ਸੈਲਾਨੀਅਆਂ ਦੀ ਜਾਨ ਬਚਾਈ।
ਇਸ ਕਰਕੇ ਪੂਰੇ ਦੇਸ਼ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਕਸ਼ਮੀਰੀ ਵਿਦਿਅਆਰਥੀਆਂ ਤੇ ਹਮਲੇ ਨਹੀਂ ਹੋਣ ਦੇਣੇ ਚਾਹੀਦੇ। ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਅਸੀਂ ਡਟ ਕੇ ਖੜੇ ਹਾਂ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਕੋਟਲੀ, ਜਰਨੈਲ ਸਿੰਘ ਪੰਜਾਬ ਕਿਸਾਨ ਯੂਨੀਅਨ, ਹਰਪ੍ਰੀਤ ਸਿੰਘ ਬੀਕੇਯੂ ਮਾਲਵਾ, ਰੰਕੁਸ਼ ਪੰਜਾਬ ਸਟੂਡੈਂਟਸ ਯੂਨੀਅਨ, ਹਰਦੀਪ ਕੌਰ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਰਾਜਪ੍ਰੀਤ ਸਿੰਘ, ਅਜੇਪਾਲ ਸਿੰਘ ਹਾਜਰ ਸਨ।
#Pahalgam #PahalgamKilling #ProtestMarch #JusticeForVictims #KashmirNews #PublicProtest #DemandJustice #KashmirVoices
Leave a Reply