Daily Suraj

ਪੰਜਾਬੀ

ਪੰਜਾਬ ਦੇ ਮੁੱਖ ਮੰਤਰੀ ਮਾਨ ਬੈਂਗਲੁਰੂ ਵਿੱਚ, ਦੌਰੇ ‘ਤੇ ਨਜ਼ਰਾਂ

26 Feb, 2026 10:45 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਂਗਲੁਰੂ ਪਹੁੰਚ ਚੁੱਕੇ ਹਨ, ਜਿੱਥੇ ਉਹ ਬੈਂਗਲੁਰੂ ਵਿਖੇ ਨੇਚਰ ਕੇਅਰ ਸੈਂਟਰ ‘ਚ ਰਹਿਣਗੇ। ਉਨ੍ਹਾਂ ਦਾ ਇਹ ਪ੍ਰੋਗਰਾਮ ਕਰੀਬ 7 ਦਿਨ ਦਾ ਹੋਵੇਗਾ। ਮੀਡੀਆ ਦੀਆਂ ਖਬਰਾਂ ਦੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਜਾਂਚ ਅਤੇ ਆਰਾਮ ਲਈ ਬੈਂਗਲੁਰੂ ਦੇ ਇੱਕ ਨੇਚਰ ਕੇਅਰ ਸੈਂਟਰ ਵਿੱਚ ਪਹੁੰਚੇ ਹਨ। ਉਨ੍ਹਾਂ ਦੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਰੁਟੀਨ ਚੈਕਅੱਪ ਤੋਂ ਬਾਅਦ, ਡਾਕਟਰਾਂ ਦੀ ਸਲਾਹ ‘ਤੇ ਉਹ 7 ਦਿਨਾਂ ਲਈ ਕੁਦਰਤੀ ਚਿਕਿਤਸਾ ਰਾਹੀਂ ਆਪਣੀ ਸਿਹਤ ਵਿੱਚ ਸੁਧਾਰ ਕਰਨਗੇ। ਇਸ ਦੌਰਾਨ ਉਹ ਕਰੀਬ ਲਗਾਤਾਰ 7 ਦਿਨ ਕੁਦਰਤੀ ਉਪਚਾਰਾਂ ਵਾਲੇ ਇੱਕ ਨੇਚਰ ਕੇਅਰ ਸੈਂਟਰ ‘ਚ ਰਹਿਣਗੇ ਅਤੇ 7 ਦਿਨਾਂ ਬਾਅਦ ਉਹ ਆਪਣੇ ਕੰਮ ‘ਤੇ ਵਾਪਸੀ ਕਰਨਗੇ।

Latest News