Daily Suraj

ਪੰਜਾਬੀ

ਛੱਤੀਸਗੜ੍ਹ ‘ਚ ਵੱਡਾ ਹਾਦਸਾ: 3 ਸੀਆਰਪੀਐਫ ਜਵਾਨਾਂ ਸਮੇਤ 4 ਦੀ ਮੌਤ

14 Feb, 2026 03:12 PM

ਛੱਤੀਸਗੜ੍ਹ ਦੇ ਜਗਦਲਪੁਰ ਤੋਂ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਖਾਪਰੀ ਬਾਈਪਾਸ ਨੇੜੇ ਇੱਕ ਟਰੱਕ ਅਤੇ ਇੱਕ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ CRPF ਦੇ 3 ਜਵਾਨ ਵੀ ਸ਼ਾਮਲ ਹਨ। ਸੀਆਰਪੀਐਫ ਦੇ ਜਵਾਨ ਜਗਦਲਪੁਰ ਤੋਂ ਰਾਏਪੁਰ ਜਾ ਰਹੇ ਸਨ। ਧਮਤਰੀ ਨੇੜੇ ਖਾਪਰੀ ਰੋਡ ‘ਤੇ ਉਨ੍ਹਾਂ ਦੀ ਗੱਡੀ ਇੱਕ ਕਾਰ ਨਾਲ ਟਕਰਾ ਗਈ। ਹਾਦਸਾ ਇੰਨ੍ਹਾ ਭਿਆਨਕ ਸੀ ਕਿ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਅਤੇ ਦੋ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਇਸ ਹਾਦਸੇ ‘ਚ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਸਿਵਲ ਸਰਜਨ ਅਭਿਸ਼ੇਕ ਟੋਂਡਰ ਨੇ ਦੱਸਿਆ, ‘ਸਾਨੂੰ ਜਾਣਕਾਰੀ ਮਿਲੀ ਕਿ CRPF ਦੇ ਜਵਾਨ ਜਗਦਲਪੁਰ ਤੋਂ ਰਾਏਪੁਰ ਜਾ ਰਹੇ ਸਨ। ਧਮਤਰੀ ਦੇ ਕੋਲ ਖਪਰੀ ਰੋਡ ‘ਤੇ ਉਨ੍ਹਾਂ ਦੀ ਗੱਡੀ ਇੱਕ ਕਾਰ ਨਾਲ ਟਕਰਾ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਕੁੱਲ 4 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਵਿਅਕਤੀ ਜ਼ਖਮੀ ਹੈ ਅਤੇ ਉਸ ਦਾ ਅਜੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Posted By: Daily Suraj Bureau

Latest News