Daily Suraj

ਪੰਜਾਬੀ

ਸਮੇਂ ਸਿਰ ਸਤਰਕ ਹੋਣਾ ਕੈਂਸਰ ਕੰਟਰੋਲ ਦੀ ਕੂੰਜੀ :- ਡਾ ਜਸਪ੍ਰੀਤ ਸਿੰਘ ਬੇਦੀ

06 Feb, 2026 09:59 AM

ਫਤਿਹਗੜ੍ਹ ਸਾਹਿਬ (ਮੁਖ਼ਤਿਆਰ ਸਿੰਘ) ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਵਿਚ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ ਭਗਤ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਗਰੁੱਪ ਮੀਟਿੰਗਾਂ ਕਰਕੇ ਕੈਂਸਰ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਸਐਮਓ ਡਾ ਬੇਦੀ ਨੇ ਕਿਹਾ ਕਿ ਕੈਂਸਰ ਸਬੰਧੀ ਸਮੇਂ ਸਿਰ ਸਤਰਕ ਹੋਣਾ ਕੈਂਸਰ ਕੰਟਰੋਲ ਦੀ ਕੂੰਜੀ ਹੈ, ਕਿਉਂਕਿ ਕੈਂਸਰ ਦਾ ਮੁੱਢਲੀ ਸਟੇਜ ਤੇ ਪਤਾ ਲੱਗਣ ਤੇ ਇਸਦਾ ਇਲਾਜ ਕਰਨਾ ਸੌਖਾ ਅਤੇ ਸੰਭਵ ਹੈ। ਉਹਨਾਂ ਕੈਂਸਰ ਦੇ ਲੱਛਣ, ਇਸ ਤੋਂ ਬਚਾਅ ਅਤੇ ਇਸਨੂੰ ਕਾਬੂ ਵਿੱਚ ਰੱਖਣ ਸਬੰਧੀ ਨੁਕਤਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਕੈਂਸਰ ਤੋਂ ਬਚਣ ਲਈ ਤੰਬਾਕੂ, ਗੁਟਕਾ, ਬੀੜੀ, ਸਿਗਰਟ,ਸ਼ਰਾਬ ਅਤੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ , ਫਸਲਾਂ ਤੇ ਕੀਟਨਾਸ਼ਕ ਦੀ ਵਰਤੋਂ ਨਾ ਕਰੋ , ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਰਸੌਲੀ ਜਾਂ ਗਿਲਟੀ ਹੋਵੇ ਤਾਂ ਤੁਰੰਤ ਉਸਦੀ ਡਾਕਟਰ ਤੋਂ ਜਾਂਚ ਕਰਾਓ ਅਤੇ ਇਹ ਸੇਵਾਵਾਂ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਜ਼ਿਲਾ ਐਪੀਡਿਮੋਲੋਜਿਸਟ ਡਾ ਸੰਪਨ ਅਤਰੀ, ਮਾਈਕਰੋਬਾਇਲੋਜਿਸਟ ਡਾ ਯੋਗਿਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਬੀਸੀਸੀ ਅਮਰਜੀਤ ਸਿੰਘ, ਨਰਸਿੰਗ ਸਿਸਟਰ ਜਸਪਾਲ ਕੌਰ, ਨਰਸਿੰਗ ਟਿਊਟਰ ਮੀਨੂੰ ਤੋਂ ਇਲਾਵਾ ਆਮ ਲੋਕ ਹਾਜ਼ਰ ਸਨ।

Posted By: Daily Suraj Bureau

Latest News