Daily Suraj

ਪੰਜਾਬੀ

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਹੇਠ ਸਿਹਤ ਯੋਜਨਾ ਰਜਿਸਟਰੇਸ਼ਨ ਦੇ ਕਾਰਜ ਜਾਰੀ : ਆਪ ਆਗੂ ਗੁਰਜੰਟ ਖਾਨ

24 Jan, 2026 04:42 PM

ਲੌਂਗੋਵਾਲ, (ਜਗਸੀਰ ਸਿੰਘ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਯੋਗ ਅਗਵਾਈ ਹੇਠ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਦਾ ਕਾਰਜ ਘਰ -ਘਰ ਜਾ ਕੇ ਸ਼ੁਰੂ ਕੀਤਾ ਜਾ ਚੁੱਕਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਜੰਟ ਖਾਂ ਲੌਂਗੋਵਾਲ ਨੇ ਪ੍ਰੈਸ ਬਿਆਨ ਰਾਹੀਂ ਕੀਤਾ । ਉਹਨਾਂ ਦੱਸਿਆ ਕਿ ਸ੍ਰੀ ਅਮਨ ਅਰੋੜਾ ਨੇ ਸਮੁੱਚੇ ਸੁਨਾਮ ਹਲਕੇ ਦੇ ਨਾਲ ਨਾਲ ਕਸਬੇ ਲੌਂਗੋਵਾਲ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਹੈ Íਮੰਤਰੀ ਸਾਹਿਬ ਖੁਦ ਹਲਕੇ ਦਿਨ ਰਾਤ ਵਿਚਰ ਕੇ ਲੋਕਾਂ ਦੇ ਸੁੱਖ- ਦੁੱਖ ਅਤੇ ਕਾਰਜਾਂ ਨੂੰ ਨੇਪਰੇ ਚਾੜ ਰਹੇ ਹਨ ਤੇ ਹੁਣ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਸਿਹਤ ਯੋਜਨਾ ਰਜਿਸਟਰੇਸ਼ਨ ਦਾ ਕਾਰਜ ਵੀ ਨਿਰੰਤਰ ਕੀਤਾ ਜਾ ਰਿਹਾ ਹੈ, ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਹਰ ਪਰਿਵਾਰ ਨੂੰ ਦਸ ਲੱਖ ਰੁਪਏ ਤੱਕ ਮੁਫਤ ਇਲਾਜ ਮਿਲੇਗਾ ਤੇ ਨਿੱਜੀ ਹਸਪਤਾਲਾਂ ਦੇ ਦਰਵਾਜੇ ਆਮ ਲੋਕਾਂ ਲਈ ਖੋਲ ਦਿੱਤੇ ਗਏ ਹਨ । ਸਿਹਤ ਯੋਜਨਾ ਤੋਂ ਇਲਾਵਾ ਪਹਿਲਾਂ ਲੌਂਗੋਵਾਲ ਵਿੱਚ ਆਧੁਨਿਕ ਬੱਸ ਸਟੈਂਡ, ਆਲੇ ਦੁਆਲੇ ਦੇ ਪਿੰਡਾਂ ਨੂੰ ਜੋੜਨ ਵਾਲੇ ਫੁੱਲ, ਸਿੱਖਿਆ ਦੇ ਖੇਤਰ ਵਿੱਚ ਆਧੁਨਿਕ ਸਕੂਲ ਅਤੇ ਹੋਰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ,ਆਧੁਨਿਕ ਲਾਇਬਰੇਰੀ, ਮੁਹੱਲਾ ਕਲੀਨਿਕ ਆਦਿ ਵਿਕਾਸ ਦੇ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।

Posted By: Daily Suraj Bureau

Latest News