Daily Suraj

ਪੰਜਾਬੀ

2024 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਜਮਹੂਰੀਅਤ ਨਾਲ ਧੋਖਾਧੜੀ ਦਾ ਬਲੂਪ੍ਰਿੰਟ : ਰਾਹੁਲ ਗਾਂਧੀ

07 Jun, 2025 10:28 PM

ਨਵੀਂ ਦਿੱਲੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਸਾਲ ਨਵੰਬਰ ਵਿਚ ਹੋਈਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ’ਚ ‘ਧੋਖਾਧੜੀ’ ਹੋਈ ਸੀ ਤੇ ਇਸ ਸਾਲ ਦੇ ਅਖੀਰ ਵਿਚ ਆਗਾਮੀ ਬਿਹਾਰ ਅਸੈਂਬਲੀ ਚੋਣਾਂ ਵਿਚ ਉਹੀ ਕੁਝ ਦੁਹਰਾਇਆ ਜਾਵੇਗਾ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਅਖ਼ਬਾਰ ’ਚ ਪ੍ਰਕਾਸ਼ਿਤ ਆਪਣਾ ਮਜ਼ਮੂਨ ਸਾਂਝਾ ਕੀਤਾ ਹੈ, ਜਿਸ ਵਿਚ ਮਹਾਰਾਸ਼ਟਰ ਅਸੈਂਬਲੀ ਚੋਣਾਂ ਵਿਚ ਹੋਈ ‘ਹੇਰਾਫਾਰੀ’ ਬਾਰੇ ਵਿਸਥਾਰ ’ਚ ਦੱਸਿਆ ਹੈ। ਗਾਂਧੀ ਨੇ ਐਕਸ ’ਤੇ ਕਿਹਾ, ‘‘2024 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਜਮਹੂਰੀਅਤ ਨਾਲ ਧੋਖਾਧੜੀ ਦਾ ਬਲੂਪ੍ਰਿੰਟ ਸਨ। ਮੇਰਾ ਮਜ਼ਮੂਨ ਦਰਸਾਉਂਦਾ ਹੈ ਕਿ ਕਦਮ ਦਰ ਕਦਮ ਇਹ ਕਿਵੇਂ ਹੋਇਆ।’’

ਮਹਾਯੁਤੀ ਗਠਜੋੜ ਦਾ ਹਿੱਸਾ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੀ ਕ੍ਰਮਵਾਰ 57 ਅਤੇ 41 ਸੀਟਾਂ ਜਿੱਤੀਆਂ। ਮਹਾਂ ਵਿਕਾਸ ਅਘਾੜੀ (MVA) ਨੂੰ ਵੱਡਾ ਝਟਕਾ ਲੱਗਾ ਜਦੋਂ ਕਾਂਗਰਸ ਸਿਰਫ਼ 16 ਸੀਟਾਂ ਜਿੱਤ ਸਕੀ। ਇਸ ਦੇ ਗੱਠਜੋੜ ਭਾਈਵਾਲ, ਸ਼ਿਵ ਸੈਨਾ (UBT) ਨੇ 20 ਸੀਟਾਂ ਜਿੱਤੀਆਂ, ਜਦੋਂ ਕਿ NCP (ਸ਼ਰਦ ਪਵਾਰ ਧੜਾ) ਸਿਰਫ਼ 10 ਸੀਟਾਂ ਹੀ ਜਿੱਤ ਸਕਿਆ।

ਭਾਰਤੀ ਚੋਣ ਕਮਿਸ਼ਨ (ECI) ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਜਤਾਏ ਗਏ ਫ਼ਿਕਰਾਂ ਦਰਮਿਆਨ ਵੋਟਰ ਮਤਦਾਨ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਸੀ। ਕਾਂਗਰਸ ਪਾਰਟੀ ਨੂੰ ਆਪਣੇ ਵਿਸਥਾਰਤ ਜਵਾਬ ਵਿੱਚ, ਸਿਖਰਲੀ ਚੋਣ ਸੰਸਥਾ ਨੇ ਚੋਣਾਂ ਦੌਰਾਨ ਵੋਟਰ ਮਤਦਾਨ ਡੇਟਾ ਦੇ ਇਕੱਠੇ ਕਰਨ ਦੇ ਪਿੱਛੇ ਦੀ ਪ੍ਰਕਿਰਿਆ ਬਾਰੇ ਦੱਸਿਆ ਸੀ। -ਏਐੱਨਆਈ

ਉਧਰ ਭਾਜਪਾ ਨੇ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਐੱਨਡੀਟੀਵੀ ਨੇ ਆਪਣੀ ਇਕ ਰਿਪੋਰਟ ਵਿਚ ਭਾਜਪਾ ਆਗੂ ਤੁਹਿਨ ਸਿਨਹਾ (Tuhin Sinha) ਦੇ ਹਵਾਲੇ ਨਾਲ ਕਿਹਾ, ‘‘ਰਾਹੁਲ ਗਾਂਧੀ ਦੇਸ਼ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਆਪਣੀਆਂ ਘਿਣਾਉਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਇਨ੍ਹਾਂ ਮੁੱਦਿਆਂ ਨੂੰ ਚੋਣ ਕਮਿਸ਼ਨ ਵੱਲੋਂ ਵਾਰ-ਵਾਰ ਪੂਰੇ ਵਿਸਥਾਰ ਵਿੱਚ ਸੰਬੋਧਤ ਕੀਤਾ ਗਿਆ ਹੈ।’’ ਸਿਨਹਾ ਨੇ ਕਿਹਾ, ‘‘ਇਹ ਆਮ ਪ੍ਰਕਿਰਿਆ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਅਮਲ ਅਪਣਾਇਆ ਗਿਆ ਸੀ, ਜਿਸ ਵਿੱਚ ਕਾਂਗਰਸ ਜਿੱਤੀ ਸੀ। ਇਸ ਤੋਂ ਇਲਾਵਾ, ਰਾਹੁਲ ਗਾਂਧੀ ਨੇ ਖੁਦ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਅੰਕੜਿਆਂ ਦਾ ਹਵਾਲਾ ਦਿੱਤਾ ਹੈ।’’

#MaharashtraElections2024 #RahulGandhi #DemocracyAtRisk #ElectionIntegrity #IndianPolitics #VoteFairness #DemocraticProcess

Posted By: Daily Suraj Bureau

Latest News