Daily Suraj

ਪੰਜਾਬੀ

ਸਰਕਾਰੀ ਸਕੂਲ ਬਡਬਰ ਵਿਖੇ ਕੁਸਟ ਰੋਗ ਵਿਰੋਧੀ ਦਿਵਸ ਦਾ ਆਯੋਜਨ

30 Jan, 2026 09:08 PM

ਲੌਂਗੋਵਾਲ,(ਜਗਸੀਰ ਸਿੰਘ)-ਸਰਕਾਰੀ ਹੈਲਥ ਸੈਂਟਰ ਬਡਬਰ, ਜ਼ਿਲ੍ਹਾ ਬਰਨਾਲਾ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਤੇ ਉੱਪ- ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਬਰਜਿੰਦਰਪਾਲ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਨਿਦਾ ਅਲਤਾਫ, ਸਕੂਲ ਮੁੱਖੀ ਪਰਮਜੀਤ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ 'ਕੁਸਟ ਰੋਗ ਵਿਰੋਧੀ ਦਿਵਸ' ਮਨਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਵੱਲੋਂ ਸਿਹਤ ਮੁਲਾਜ਼ਮ ਯਾਦਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਬੰਧੀ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਅਵਨੀਸ਼ ਕੁਮਾਰ ਨੇ ਦੱਸਿਆ ਕਿ ਕੁਸਟ ਰੋਗ ਲਾਗ ਦੀ ਪੁਰਾਣੀ ਬਿਮਾਰੀ ਹੈ ਜੋ ਮਾਈਕੋਬੈਕਟੀਰੀਆਮ ਲੈਪਰੇ ਨਾਂ ਦੇ ਬੈਕਟੀਰੀਆ ਨਾਲ ਫੈਲਦੀ ਹੈ, ਜਿਸ ਨਾਲ ਚਮੜੀ ਤੇ ਤਾਂਬੇ ਰੰਗ ਦੇ ਦਾਗ, ਜਖਮ ਹੋਣਾ , ਸਰੀਰ ਤੇ ਗੰਡਾਂ ਬਣ ਜਾਂਦੀਆਂ ਹਨ। ਅਜੋਕੇ ਵਿਗਿਆਨਿਕ ਯੁੱਗ ਵਿੱਚ ਇਲਾਜ ਸੰਭਵ ਹੋ ਚੁੱਕਾ ਹੈ , ਕੁਸਟ ਰੋਗੀ ਨਾਲ ਹੱਥ ਮਿਲਾਉਣ, ਨਾਲ ਬੈਠਣ ਉਸਦੇ ਨਾਲ ਕੱਪੜੇ ਸਾਂਝੇ ਕਰਨ ਨਾਲ ਇਹ ਬਿਮਾਰੀ ਨਹੀਂ ਫੈਲਦੀ। ਇਸ ਦਾ ਇਲਾਜ ਹੁਣ ਮਲਟੀ ਡਰੱਗ ਥੈਰੇਪੀ ਰਾਹੀਂ ਸੰਭਵ ਹੈ। ਭਾਰਤ ਸਰਕਾਰ ਦੁਆਰਾ ਕੁਸਟ ਰੋਗ ਨਿਵਾਰਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਦਾ 2026 ਦਾ ਟੀਚਾ 'ਕੁਸ਼ਟ ਮੁਕਤ ਭਾਰਤ' ਸਿਰਜਣਾ ਹੈ। ਇਸ ਲਈ ਵਿਦਿਆਰਥੀਆਂ ਨੂੰ ਇਸ ਸਬੰਧੀ ਰੋਗੀਆਂ ਨਾਲ ਆਪਣੇ ਆਲੇ- ਦੁਆਲੇ ਜਾਣਕਾਰੀ ਅਤੇ ਕੁਸਟ ਰੋਗੀਆਂ ਨਾਲ ਸਨੇਹ ਰੱਖਣਾ ਜਰੂਰੀ ਹੈ । ਇਸ ਮੌਕੇ ਤੇ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਅਤੇ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਸਿਹਤ ਸੁਰੱਖਿਆ ਦੀ ਜਾਣਕਾਰੀ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁਲਦੀਪ ਕੌਰ, ਅਵਤਾਰ ਸਿੰਘ, ਮਨਦੀਪ ਕੁਮਾਰ, ਰਾਜਵੀਰ ਕੌਰ, ਮਨਪ੍ਰੀਤ ਕੌਰ, ਗੁਰਵੀਰ ਕੌਰ, ਸ਼ਰਨਜੀਤ ਕੌਰ, ਕੈਂਪਸ ਮੈਨੇਜਰ ਲਛਮਣ ਸਿੰਘ ਆਦਿ ਹਾਜ਼ਰ ਸਨ।

Posted By: Daily Suraj Bureau

Latest News