Daily Suraj

ਪੰਜਾਬੀ

ਸਿਹਤ ਜਾਂਚ ਕੈਂਪ ਲਾਇਆ

07 Dec, 2024 05:30 AM

ਡੇਰਾਬੱਸੀ : ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਖੇੜੀ ਗੁੱਜ਼ਰਾਂ ਵਿੱਚ ਅੰਬੂਜਾ ਫਾਊਂਡੇਸ਼ਨ ਅਤੇ ਪਰਨੋਡ ਰਿਕਾਰਡ ਇੰਡੀਆ ਫਾਊਂਡੇਸ਼ਨ ਵੱਲੋਂ ਇਕ ਸਿਹਤ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਸੀਓਪੀਡੀ, ਐੱਨਸੀਡੀ ਸਕਰੀਨਿੰਗ, ਸ਼ੂਗਰ, ਬੀਪੀ ਟੈਸਟ ਕੀਤੇ ਗਏ। ਇਸ ਦੇ ਨਾਲ ਹੀ 30 ਲੋਕਾਂ ਦੇ ਈਸੀਜੀ ਟੈਸਟ ਵੀ ਕੀਤੇ ਗਏ, ਜਿਸ ਵਿੱਚ ਟਰੱਕ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਸਨ। ਇਸ ਤਰ੍ਹਾਂ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿਹਤ ਕੈਂਪ ਦਾ ਲਾਭ ਉਠਾਇਆ, ਉੱਥੇ ਹੀ ਸੰਸਥਾ ਵੱਲੋਂ ਮੁਫ਼ਤ ਦਵਾਈਆਂ, ਅੱਖਾਂ ਦੇ ਟੈਸਟ ਅਤੇ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ। ਸਿਹਤ ਕੈਂਪ ਦੌਰਾਨ ਪਿੰਡ ਦੇ ਸਮੂਹ ਲੋਕਾਂ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਕ੍ਰਿਸ਼ਨ ਚੌਧਰੀ, ਪੰਚ ਜਸਵੀਰ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਸ਼ੇਰੋ ਦੇਵੀ, ਪੰਚ ਸੀਮਾ ਦੇਵੀ, ਪੰਚ ਨਿਰਮਲਾ ਦੇਵੀ, ਪੰਚ ਮਨੀਸ਼, ਆਸ਼ਾ ਵਰਕਰ ਸਰਬਜੀਤ ਅਤੇ ਪਿੰਡ ਵਾਸੀਆਂ ਦਾ ਅਹਿਮ ਯੋਗਦਾਨ ਰਿਹਾ। ਅੰਬੂਜਾ ਫਾਊਂਡੇਸ਼ਨ ਦੀ ਪ੍ਰੋਜੈਕਟ ਕੋਆਰਡੀਨੇਟਰ ਸਾਨੀਆ ਪਰਵੀਨ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਅਜਿਹੇ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਪਰਮਪ੍ਰੀਤ ਮੁਲਤਾਨੀ, ਪੱਲਵੀ, ਭੁਪਿੰਦਰ, ਮੋਹਨ, ਕਰਨਪਾਲ, ਸੁਬੋਧ, ਸੂਰਜ ਕੁਮਾਰ, ਗੋਵਿੰਦ ਕੁਮਾਰ, ਰਘੁਬੀਰ ਸਿੰਘ ਗੁਜ਼ਰ ਨੇ ਮੁੱਖ ਯੋਗਦਾਨ ਪਾਇਆ।

Posted By: Daily Suraj Bureau

Latest News