Daily Suraj

ਪੰਜਾਬੀ

ਅਮਰੀਕਾ ਬਣਿਆ ਬੁਲੀ: ਟਰੰਪ ਦੇ ਟੈਰਿਫ ਹੱਥਕੰਢੇ ਨਾਟੋ ਨੂੰ ਖਤਰੇ ਵਿੱਚ ਪਾ ਸਕਦੇ ਹਨ

19 Jan, 2026 02:05 PM

ਯੂਰਪੀਅਨ ਅਤੇ ਨਾਟੋ ਨੀਤੀਆਂ ਲਈ ਸਾਬਕਾ ਡਿਪਟੀ ਅਸਿਸਟੈਂਟ ਸੈਕਟਰੀ ਆਫ ਡਿਫੈਂਸ ਜਿੰਮ ਟਾਊਨਸੈਂਡ ਨੇ ਐਤਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਗ੍ਰੀਨਲੈਂਡ ਉੱਤੇ ਨਿਯੰਤਰਣ ਹਾਸਲ ਕਰਨ ਲਈ ਟੈਰਿਫਜ਼ ਵਧਾਉਣ ਵਰਗੇ ਹੱਥਕੰਢਿਆਂ ਦਾ ਸਹਾਰਾ ਲੈ ਰਹੇ ਹਨ। ਟਾਊਨਸੈਂਡ ਦੇ ਅਨੁਸਾਰ ਇਹ ਪਹਿਲੀ ਵਾਰ ਹੋ ਰਿਹਾ ਹੈ ਅਤੇ ਇਸ ਨਾਲ ਨਾਟੋ ਗੱਠਜੋੜ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਹੈ।ਟ੍ਰੰਪ ਦੀਆਂ ਇਹਨਾਂ ਚਾਲਾਂ ਦਾ ਨਾ ਰਿਪਬਲਿਕਨ ਪਾਰਟੀ ਵੱਲੋਂ ਅਤੇ ਨਾ ਹੀ ਡੈਮੋਕ੍ਰੈਟ ਪਾਰਟੀ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਜੇ ਟਰੰਪ ਦਾ ਮਕਸਦ ਨਾਟੋ ਨੂੰ ਕਮਜ਼ੋਰ ਕਰਨਾ ਹੈ, ਤਾਂ ਉਨ੍ਹਾਂ ਦੀ ਇਹ ਯੋਜਨਾ ਕਾਫ਼ੀ ਹੱਦ ਤੱਕ ਕਾਮਯਾਬ ਹੋ ਸਕਦੀ ਹੈ।ਇਹ ਘਟਨਾ ਟਰੰਪ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਉਜਾਗਰ ਹੋਈ, ਜਿਸ ਵਿੱਚ ਉਹਨਾਂ ਨੇ ਆਖਿਆ ਕਿ ਡੈਨਮਾਰਕ ਸਾਮਰਾਜ ਦੇ ਹਿੱਸੇ ਗ੍ਰੀਨਲੈਂਡ ਉੱਤੇ ਅਮਰੀਕਾ ਵੱਲੋਂ ਕਬਜ਼ਾ ਕਰਨ ਦਾ ਵਿਰੋਧ ਕਰਨ ਵਾਲੇ 32 ਵਿੱਚੋਂ ਅੱਠ ਨਾਟੋ ਭਾਈਵਾਲਾਂ ਦੇ ਐਕਸਪੋਰਟ ਉੱਤੇ ਪਹਿਲੀ ਫਰਵਰੀ ਤੋਂ 10 ਫੀਸਦੀ ਟੈਰਿਫ ਵਧਾਇਆ ਜਾਵੇਗਾ। ਇਸ ਤੋਂ ਬਾਅਦ ਪਹਿਲੀ ਜੂਨ ਤੋਂ ਇਹ ਟੈਰਿਫ 25 ਫੀਸਦੀ ਕਰ ਦਿੱਤਾ ਜਾਵੇਗਾ।ਇਨ੍ਹਾਂ ਮੁਲਕਾਂ ਵਿੱਚ ਡੈਨਮਾਰਕ, ਨੌਰਵੇ, ਸਵੀਡਨ, ਫਰਾਂਸ, ਜਰਮਨੀ, ਯੂਨਾਈਟਿਡ ਕਿੰਗਡਮ, ਨੀਦਰਲੈਂਡ ਅਤੇ ਫਿਨਲੈਂਡ ਸ਼ਾਮਲ ਹਨ। ਟੈਰਿਫ ਐਲਾਨ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਡੈਨਮਾਰਕ ਦੇ ਨਾਲ ਖੜ੍ਹੇ ਹੋਣ ਅਤੇ ਟਰੰਪ ਦੀਆਂ ਧਮਕੀਆਂ ਨਾਲ ਸੰਬੰਧ ਖਰਾਬ ਹੋਣ ਦੇ ਖਤਰੇ ਨੂੰ ਦਰਸਾਇਆ।ਵਿਸ਼ੇਸ਼ਗਿਆਨ ਇਹ ਵੀ ਚੇਤਾਵਨੀ ਦੇ ਰਹੇ ਹਨ ਕਿ ਇਹ ਚਾਲਾਂ ਨਾਟੋ ਦੇ ਭਰੋਸੇਯੋਗਤਾ ਅਤੇ ਯੂਰਪੀਅਨ ਸੁਰੱਖਿਆ ਨੀਤੀਆਂ ਲਈ ਚੁਣੌਤੀ ਪੈਦਾ ਕਰ ਸਕਦੀਆਂ ਹਨ।

Posted By: Daily Suraj Bureau

Latest News