ਚੌਟਾਲਾ-ਹੁੱਡਾ ਨੇ ਨਹੀਂ, ਮੈਂ ਕੀਤੀ ਹੈ ਖੇਤੀ : ਖੱਟੜ

Gurjeet Singh

6

August

2018

ਹਿਸਾਰ- ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਵਿਰੋਧੀ ਧਿਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਅਸਲੀ ਕਿਸਾਨ ਤਾਂ ਮੈਂ ਹਾਂ ਜਦ ਕਿ ਚੌਟਾਲਾ ਤੇ ਹੁੱਡਾ ਸਿਰਫ ਕਿਸਾਨਾਂ ਨੂੰ ਵਰਗਲਾਉਂਦੇ ਹਨ। ਬਰਵਾਲਾ ਵਿਚ ਆਯੋਜਿਤ ਇਕ ਰੈਲੀ ਵਿਚ ਉਨ੍ਹਾਂ ਨੇ ਸਾਬਕਾ ਸੀ. ਐੱਮ. ਭੁਪਿੰਦਰ ਸਿੰਘ ਹੁੱਡਾ 'ਤੇ ਨਿਸ਼ਾਨਾ ਲਾਉੁਂਦੇ ਹੋਏ ਕਿਹਾ ਕਿ ਉਹ ਯਕੀਨਨ ਜੇਲ ਜਾਣਗੇ। ਉਨ੍ਹਾਂ ਨੇ ਹੁੱਡਾ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਨਹੀਂ ਕੀਤਾ। ਉਹ ਇਹ ਵੀ ਕਹਿੰਦੇ ਹਨ ਕਿ ਬੇਸ਼ਕ ਉਨ੍ਹਾਂ ਦੀ ਜਾਂਚ ਕਰਵਾ ਲਈ ਜਾਵੇ। ਹੁਣ ਜਦੋਂ ਸੀ. ਬੀ. ਆਈ., ਵਿਜੀਲੈਂਸ, ਹਾਈ ਕੋਰਟ ਤੇ ਸੁਪਰੀਮ ਕੋਰਟ ਵਲੋਂ ਜਾਂਚ ਹੋ ਰਹੀ ਹੈ ਤਾਂ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਵਿਚ ਫੁੱਟ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਭ੍ਰਿਸ਼ਟਾਚਾਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਹੋਣਗੇ।

More Leatest Stories