ਰਾਸ਼ਟਰਪਤੀ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਦਿੱਤੀ ਪ੍ਰਵਾਨਗੀ

Gurjeet Singh

6

August

2018

ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਐਤਵਾਰ ਆਪਣੀ ਪ੍ਰਵਾਨਗੀ ਦੇ ਦਿੱਤੀ। ਇਸ ਕਾਨੂੰਨ ਦੇ ਅਮਲ 'ਚ ਆਉਣ ਪਿੱਛੋਂ ਹੁਣ ਭਗੌੜੇ ਆਰਥਿਕ ਅਪਰਾਧੀਆਂ 'ਤੇ ਸ਼ਿਕੰਜਾ ਕੱਸਿਆ ਜਾ ਸਕੇਗਾ ਅਤੇ ਉਹ ਕਾਨੂੰਨੀ ਪ੍ਰਕਿਰਿਆ ਤੋਂ ਨਹੀਂ ਬਚ ਸਕਣਗੇ। ਜਾਣਕਾਰੀ ਮੁਤਾਬਕ ਨਵੇਂ ਕਾਨੂੰਨ ਰਾਹੀਂ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਵੱਡੇ ਆਰਥਿਕ ਅਪਰਾਧਾਂ ਵਿਚ ਸ਼ਾਮਲ ਵਿਅਕਤੀਆਂ ਨੂੰ ਦੇਸ਼ ਵਿਚੋਂ ਭੱਜਣ ਅਤੇ ਕਾਨੂੰਨ ਤੋਂ ਬਚਣ ਤੋਂ ਰੋਕਿਆ ਜਾ ਸਕੇਗਾ । ਇਸ ਕਾਨੂੰਨ ਅਧੀਨ ਅਧਿਕਾਰਤ ਵਿਸ਼ੇਸ਼ ਅਦਾਲਤ ਨੂੰ ਕਿਸੇ ਵਿਅਕਤੀ ਨੂੰ ਭਗੌੜਾ ਆਰਥਿਕ ਅਪਰਾਧੀ ਕਰਾਰ ਦੇਣ ਅਤੇ ਉਸ ਦੀ ਬੇਨਾਮੀ ਤੇ ਹੋਰ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਹੋਵੇਗਾ। ਭਗੌੜਾ ਆਰਥਕ ਅਪਰਾਧੀ ਬਿੱਲ 2018 ਨੂੰ ਰਾਜ ਸਭਾ ਨੇ 25 ਜੁਲਾਈ ਨੂੰ ਪਾਸ ਕੀਤਾ ਸੀ ਜਦਕਿ ਲੋਕ ਸਭਾ ਇਸ ਬਿੱਲ ਨੂੰ 19 ਜੁਲਾਈ ਨੂੰ ਪਾਸ ਕਰ ਚੁੱਕੀ ਹੈ। ਕੌਣ ਹੁੰਦਾ ਹੈ ਭਗੌੜਾ ਆਰਥਕ ਅਪਰਾਧੀ- ਭਗੌੜਾ ਆਰਥਕ ਅਪਰਾਧੀ ਉਸ ਵਿਅਕਤੀ ਨੂੰ ਮੰਨਿਆ ਜਾਂਦਾ ਹੈ ਜਿਸ ਵਿਰੁੱਧ 100 ਕਰੋੜ ਰੁਪਏ ਜਾਂ ਉਸ ਤੋਂ ਵੱਧ ਮੁੱਲ ਦੇ ਚੋਣਵੇ ਆਰਥਕ ਅਪਰਾਧਾਂ ਵਿਚ ਸ਼ਾਮਲ ਹੋਣ ਕਾਰਨ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੋਵੇ ਅਤੇ ਉਹ ਅਪਰਾਧਿਕ ਇਸਤਗਾਸਾ ਤੋਂ ਬਚਣ ਲਈ ਦੇਸ਼ ਤੋਂ ਬਾਹਰ ਚਲਾ ਗਿਆ ਹੋਵੇ।

More Leatest Stories