ਰਾਖਵੇਂਕਰਨ ਨਾਲ ਕੀ ਹੋਵੇਗਾ, ਜਦੋਂ ਨੌਕਰੀਆਂ ਹੀ ਨਹੀਂ : ਗਡਕਰੀ

Gurjeet Singh

6

August

2018

ਔਰੰਗਾਬਾਦ— ਮੋਦੀ ਸਰਕਾਰ ਦੀ ਕੈਬਨਿਟ ਵਿਚ ਸੀਨੀਅਰ ਮੰਤਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਪ੍ਰੋਗਰਾਮ ਵਿਚ ਪੱਤਰਕਾਰਾਂ ਦੇ ਰਾਖਵੇਂਕਰਨ ਦੇ ਮੁੱਦੇ 'ਤੇ ਕੀਤੇ ਗਏ ਸਵਾਲ ਦੇ ਜਵਾਬ 'ਚ ਕਿਹਾ, ''ਨੌਕਰੀਆਂ ਘੱਟ ਹੋਣ ਕਾਰਨ ਰਾਖਵਾਂਕਰਨ ਵੀ ਨੌਕਰੀ ਦੀ ਗਾਰੰਟੀ ਨਹੀਂ ਦੇਵੇਗਾ।'' ਗਡਕਰੀ ਕੋਲੋਂ ਮਰਾਠਾ ਰਾਖਵਾਂਕਰਨ ਅੰਦੋਲਨ ਸਬੰਧੀ ਸਵਾਲ ਪੁੱਛਿਆ ਗਿਆ ਸੀ। ਗਡਕਰੀ ਨੇ ਕਿਹਾ, ''ਮੰਨ ਲੈਂਦੇ ਹਾਂ ਕਿ ਰਾਖਵਾਂਕਰਨ ਮਿਲ ਜਾਂਦਾ ਹੈ ਪਰ ਨੌਕਰੀਆਂ ਹੀ ਨਹੀਂ, ਬੈਂਕ ਖੇਤਰ 'ਚ ਆਈ. ਟੀ. ਕਾਰਨ ਨੌਕਰੀਆਂ ਘੱਟ ਹੋ ਗਈਆਂ ਹਨ। ਸਰਕਾਰੀ ਭਰਤੀਆਂ ਬੰਦ ਹਨ। ਨੌਕਰੀਆਂ ਹਨ ਕਿੱਥੇ? ਗਡਕਰੀ ਨੇ ਇਹ ਵੀ ਕਿਹਾ ਕਿ ਅੱਜ ਅਜਿਹੇ ਲੋਕ ਵੀ ਹਨ, ਜੋ ਚਾਹੁੰਦੇ ਹਨ ਕਿ ਨੀਤੀ ਨਿਰਮਾਤਾ ਸਾਰੇ ਭਾਈਚਾਰਿਆਂ ਦੇ ਸਭ ਤੋਂ ਗਰੀਬ ਲੋਕਾਂ ਨੂੰ ਰਾਖਵੇਂਕਰਨ 'ਚ ਸ਼ਾਮਲ ਕਰਨ 'ਤੇ ਵਿਚਾਰ ਕਰਨ।

More Leatest Stories