ਉੱਤਰਾਖੰਡ 'ਚ ਅਗਲੇ 48 ਘੰਟੇ ਭਾਰੀ ਬਾਰਿਸ਼ ਦੀ ਚੇਤਾਵਨੀ, ਕਈ ਜਗ੍ਹਾ 'ਤੇ ਸਕੂਲ ਬੰਦ

Gurjeet Singh

6

August

2018

ਨਵੀਂ ਦਿੱਲੀ— ਉੱਤਰਾਖੰਡ ਦੇ ਕਈ ਜ਼ਿਲਿਆਂ 'ਚ ਪਿਛਲੇ ਕਈ ਇਨ੍ਹਾਂ ਤੋਂ ਬਾਰਿਸ਼ ਹੋ ਰਹੀ ਹੈ ਪਰ ਮੌਸਮ ਵਿਭਾਗ ਨੇ ਅਗਲੇ 2 ਦਿਨ ਮਤਲਬ 48 ਘਾਂਟੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਇਸ ਅਲਰਟ ਤੋਂ ਬਾਅਦ ਕਈ ਜਗ੍ਹਾ 'ਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਡਵਾਇਜ਼ਰੀ ਜਾਰੀ ਕਰਦੇ ਹੋਏ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਜ਼ਿਆਦਾਤਰ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਪ੍ਰਦੇਸ਼ ਦੇ ਜ਼ਿਆਦਤਰ ਖੇਤਰਾਂ 'ਚ ਅਗਲੇ 2 ਦਿਨ ਭਾਰੀ ਬਾਰਿਸ਼ ਦਾ ਅੰਦਾਜ਼ਾ ਲਾਇਆ ਹੈ। ਰਾਜਧਾਨੀ ਦੇਹਰਾਦੂਨ, ਹਰਿਦੁਆਰ, ਪੌੜੀ, ਟਹਿਰੀ, ਚਮੋਲੀ, ਨੈਨੀਤਾਲ, ਊਧਮ ਸਿੰਘ ਨਗਰ ਅਤੇ ਰਿਥੌਰਾਗੜ੍ਹ ਜ਼ਿਲਿਆਂ 'ਚ ਬਹੁਤ ਭਆਰੀ ਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਖੇਤਰਾਂ 'ਚ ਵੀ ਬਾਰਿਸ਼ ਹੋਵੇਗੀ। ਮੌਸਮ ਕੇਂਦਰ ਨਿਰਦੇਸ਼ਕ ਵਿਕਰਮ ਸਿੰਘ ਨੇ ਦੱਸਿਆ ਕਿ ਬਾਰਿਸ਼ ਦੇ ਅੰਦਾਜ਼ੇ ਨੂੰ ਦੇਖਦੇ ਹੋਏ ਸ਼ਾਸਨ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਫਤ ਕਾਰਵਾਈ ਕੇਂਦਰ ਨੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਐਡਵਾਇਜ਼ਰੀ ਜਾਰੀ ਕਰਕੇ ਉੱਚ ਹਿਮਾਲਿਆ ਖੇਤਰਾਂ 'ਚ ਸੈਲਾਨੀਆਂ ਦੀ ਆਵਾਜਾਈ ਰੋਕਣ, ਰਾਤ 8 ਵਜੇ ਤੋਂ ਸਵੇਰੇ 5 ਵਜੇ ਦੌਰਾਨ ਵਾਹਨਾਂ ਨੂੰ ਛੱਡ ਕੇ ਹੋਰ ਦਾ ਸੰਚਾਲਨ ਬੰਦ ਕਰਨ ਅਤੇ ਐੱਸ. ਡੀ. ਆਰ. ਐੱਫ. ਅਤੇ ਹੋਰ ਏਜੰਸੀਆਂ ਨੂੰ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਬੰਦ ਸੜਕਾਂ ਨੂੰ ਖੋਲ੍ਹਣ ਲਈ ਲੋਨੀਵੀ, ਸੀ. ਪੀ. ਡਬਲਯੂ. ਡੀ. ਬੀ. ਆਰ. ਓ. ਅਤੇ ਪੀ. ਐੱਮ. ਜੀ. ਐੱਸ. ਵਾਈ, ਸਮੇਤ ਏਜੰਸੀਆਂ ਨੂੰ ਵੀ ਤਿਆਰ ਰਹਿਣ ਨੂੰ ਕਿਹਾ ਗਿਆ ਹੈ।

More Leatest Stories