ਬਾਲਟਾਲ : ਅਮਰਨਾਥ ਯਾਤਰਾ ਰੋਕੀ, 1629 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ 'ਚ ਕੀਤੀ ਪੂਜਾ

Gurjeet Singh

25

July

2018

ਸ਼੍ਰੀਨਗਰ— ਮੰਗਲਵਾਰ ਨੂੰ ਮੀਂਹ ਦੇ ਕਾਰਨ ਇਕ ਵਾਰ ਫਿਰ ਬਾਲਟਾਲ ਦੇ ਰਸਤੇ ਯਾਤਰਾ ਨੂੰ ਰੋਕਿਆ ਗਿਆ। ਯਾਤਰਾ ਮਾਰਗ ਵਿਚ ਢਿੱਗਾਂ ਡਿੱਗਣ ਅਤੇ ਤਿਲਕਣ ਕਾਰਨ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਯਾਤਰਾ ਰੋਕ ਦਿੱਤੀ। ਓਧਰ ਅਮਰਨਾਥ ਗੁਫਾ ਲਈ ਜੰਮੂ ਤੋਂ ਅੱਜ 1282 ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ ਹੋਇਆ। ਇਸ ਦੌਰਾਨ ਬੀਮਾਰੀ ਦੇ ਕਾਰਨ 56 ਸਾਲਾ ਇਕ ਸਾਧੂ ਦੀ ਮੌਤ ਹੋ ਗਈ। ਖਰਾਬ ਮੌਸਮ ਕਾਰਨ ਹੈਲੀਕਾਪਟਰ ਸੇਵਾ ਵੀ ਪ੍ਰਭਾਵਿਤ ਰਹੀ। ਪਹਿਲਗਾਮ ਤੋਂ ਯਾਤਰਾ ਜਾਰੀ ਰਹੀ, ਜਿਸ ਕਾਰਨ ਮੰਗਲਵਾਰ ਨੂੰ 1629 ਯਾਤਰੀਆਂ ਨੇ ਪਵਿੱਤਰ ਗੁਫਾ ਵਿਚ ਪਹੁੰਚ ਕੇ ਪੂਜਾ ਅਰਚਨਾ ਕੀਤੀ। ਇਸ ਸਾਲ 28 ਜੂਨ ਤੋਂ ਸ਼ੁਰੂ ਹੋਈ ਯਾਤਰਾ ਵਿਚ ਹੁਣ ਤੱਕ ਪਵਿੱਤਰ ਗੁਫਾ ਵਿਚ ਪੂਜਾ ਅਰਚਨਾ ਕਰਨ ਵਾਲੇ ਭਗਤਾਂ ਦੀ ਗਿਣਤੀ 242165 ਤੱਕ ਪਹੁੰਚ ਗਈ ਹੈ। ਅਪਰਾਧਾਂ ਦੀ ਰੋਕਥਾਮ, ਜਾਂਚ ਜਾਂ ਤੇਜ਼ੀ ਨਾਲ ਸੁਣਵਾਈ ਕਰਨ ਲਈ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਇਸਨੂੰ ਜਾਣਬੁੱਝ ਕੇ ਵਰਤੀ ਗਈ ਲਾਪ੍ਰਵਾਹੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸਬੰਧਤ ਅਧਿਕਾਰੀ ਵਿਰੁੱਧ ਯਕੀਨੀ ਤੌਰ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਓਧਰ ਲੋਕ ਸਭਾ ਵਿਚ ਮੰਗਲਵਾਰ ਮੌਬ ਲਿੰਚਿੰਗ ਦਾ ਮੁੱਦਾ ਮੁੜ ਉਠਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਾਊਸ ਨੂੰ ਸਰਕਾਰ ਵਲੋਂ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਜੇ ਲੋੜ ਪਈ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਵੀ ਬਣਾਇਆ ਜਾਏਗਾ। ਇਸ ਮਾਮਲੇ 'ਤੇ ਵਿਰੋਧੀ ਧਿਰ ਨੇ ਲੋਕ ਸਭਾ ਵਿਚ ਭਾਰੀ ਹੰਗਾਮਾ ਕੀਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਮਾਕਪਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੀੜ ਵਲੋਂ ਕੁੱਟ-ਕੁੱਟ ਕੇ ਕੀਤੇ ਗਏ ਕਤਲਾਂ ਦੇ ਮਾਮਲਿਆਂ ਨੂੰ ਉਠਾਉਂਦਿਆਂ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਉਨ੍ਹਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

More Leatest Stories