PNB Fraud : ਹਵਾਲਗੀ ਦੀ ਕੋਸ਼ਿਸ਼ ਸ਼ੁਰੂ ਹੁੰਦੇ ਹੀ ਅਮਰੀਕਾ ਤੋਂ ਭੱਜਿਆ ਮੇਹੁਲ ਚੌਕਸੀ

Gurjeet Singh

25

July

2018

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨਾਲ ਹਜ਼ਾਰਾਂ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ੀ ਅਤੇ ਗੀਤਾਂਜਲੀ ਜੈੱਮਜ਼ ਦੇ ਪ੍ਰਮੋਟਰ ਮੇਹੁਲ ਚੌਕਸੀ ਦੇ ਅਮਰੀਕਾ ਤੋਂ ਐਂਟੀਗੁਆ ਭੱਜਣ ਦੀ ਖਬਰ ਹੈ। ਸੂਤਰਾਂ ਮੁਤਾਬਕ ਇੰਟਰਪੋਲ ਵਲੋਂ ਜਾਰੀ ਨੋਟਿਸ ਦੇ ਬਾਅਦ ਐਂਟੀਗੁਆ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਗੈਰ-ਜ਼ਮਾਨਤੀ ਵਾਰੰਟ ਰੱਦ ਕਰਨ ਦੀ ਮੰਗ ਜ਼ਿਕਰਯੋਗ ਹੈ ਕਿ ਇਹ ਖਬਰ ਉਸ ਸਮੇਂ ਆਈ ਹੈ ਜਦੋਂ ਭਾਰਤ ਸਰਕਾਰ ਨੇ ਮੇਹੁਲ ਚੌਕਸੀ ਦੀ ਹਵਾਲਗੀ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਸਰਕਾਰ ਨੇ ਮੇਹੁਲ ਚੌਕਸੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ। ਖਬਰਾਂ ਮੁਤਾਬਕ ਮੇਹੁਲ ਨੇ ਭਾਰਤ ਦੀ ਕਾਨੂੰਨੀ ਲੜਾਈ ਤੋਂ ਬਚਣ ਲਈ ਸੋਮਵਾਰ 23 ਜੁਲਾਈ ਨੂੰ ਇਕ ਨਵੀਂ ਚਾਲ ਖੇਡੀ। ਮੇਹੁਲ ਚੌਕਸੀ ਨੇ ਭਾਰਤ ਸਰਕਾਰ ਨੂੰ ਗੈਰ-ਜ਼ਮਾਨਤੀ ਵਾਰੰਟ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਦੇ ਪਿੱਛੇ ਉਸਨੇ ਦਲੀਲ ਦਿੱਤੀ ਸੀ ਕਿ ਉਸ ਨਾਲ ਭੀੜ-ਤੰਤਰ(ਮਾਬ ਲਿੰਚਿੰਗ) ਵਰਗੀ ਘਟਨਾ ਹੋ ਸਕਦੀ ਹੈ। ਐਂਟੀਗੁਆ 'ਚ ਹਾਸਲ ਕੀਤੀ ਨਾਗਰਿਕਤਾ ਖਬਰਾਂ ਮੁਤਾਬਕ ਚੌਕਸੀ ਨੇ ਐਂਟੀਗੁਆ 'ਚ ਵੱਡੇ ਪੈਮਾਨੇ 'ਤੇ ਨਿਵੇਸ਼ ਕਰਕੇ ਉਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਹੈ। ਐਂਟੀਗੁਆ ਦੇ ਕਾਨੂੰਨ ਅਨੁਸਾਰ ਜੇਕਰ ਉਸ ਦੇਸ਼ ਵਿਚ ਕੋਈ ਵੀ ਵਿਅਕਤੀ 4 ਲੱਖ ਡਾਲਰ ਤੱਕ ਦਾ ਨਿਵੇਸ਼ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਉਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। ਚੌਕਸੀ ਦੇ ਐਂਟੀਗੁਆ ਦਾ ਪਾਸਪੋਰਟ ਵੀ ਹਾਸਲ ਕਰਨ ਦੀ ਖਬਰ ਹੈ। ਕੋਰਟ ਨੇ ਈ.ਡੀ. ਵਲੋਂ ਦਾਇਰ ਚਾਰਜਸ਼ੀਟ ਨੂੰ ਧਿਆਨ 'ਚ ਰੱਖਦੇ ਹੋਏ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਮਾਰਚ ਅਤੇ ਜੁਲਾਈ 'ਚ ਮੇਹੁਲ ਚੌਕਸੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਮੇਹੁਲ ਚੌਕਸੀ ਪੀ.ਐੱਨ.ਬੀ. ਘਪਲੇ ਦਾ ਖੁਲਾਸਾ ਹੋਣ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ। ਇਸ ਮਾਮਲੇ 'ਚ ਉਸ ਦਾ ਭਾਂਜਾ ਨੀਰਵ ਮੋਦੀ ਵੀ ਫਰਾਰ ਹੈ।

More Leatest Stories