2015 ਦੰਗਾ ਕੇਸ 'ਚ ਹਾਰਦਿਕ ਪਟੇਲ ਨੂੰ 2 ਸਾਲ ਦੀ ਜੇਲ

Gurjeet Singh

25

July

2018

ਨਵੀਂ ਦਿੱਲੀ— ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ 'ਚ ਭੰਨ੍ਹਤੋੜ ਕਰਨ ਦੇ ਮਾਮਲੇ 'ਚ ਵਿਸਨਗਰ ਕੋਰਟ ਨੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ 17 ਦੋਸ਼ੀਆਂ 'ਚੋਂ 3 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ, ਉਥੇ ਹੀ 14 ਲੋਕਾਂ ਨੂੰ ਬਰੀ ਕਰ ਦਿੱਤਾ ਹੈ। 2015 ਦੇ ਇਸ ਦੰਗਾ ਕੇਸ 'ਚ ਹਾਰਦਿਕ ਪਟੇਲ ਦੇ ਇਲਾਵਾ ਲਾਲਜੀ ਪਟੇਲ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੇਹਸਾਣਾ ਦੀ ਵਿਸਨਗਰ ਕੋਰਟ ਨੇ ਹਾਰਦਿਕ ਅਤੇ ਲਾਲਜੀ ਪਟੇਲ ਨੂੰ ਦੋਸ਼ੀ ਠਹਿਰਾਇਆ ਹੈ। 2015 'ਚ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ 'ਤੇ ਹਮਲਾ ਹੋਇਆ ਸੀ।

More Leatest Stories