ਮੌਬ ਲਿੰਚਿੰਗ : ਸਖਤ ਹੋਈ ਸਰਕਾਰ, ਚਾਰ ਮੈਂਬਰ ਕਮੇਟੀ ਦਾ ਗਠਨ

Gurjeet Singh

24

July

2018

ਨਵੀਂ ਦਿੱਲੀ— ਸਰਕਾਰ ਨੇ ਭੀੜ ਹਿੰਸਾ ਅਤੇ ਭੀੜ ਵੱਲੋਂ ਕੁੱਟਮਾਰ ਕਰਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀਆਂ ਘਟਨਾਵਾਂ ਨਾਲ ਸਹੀ ਤਰੀਕੇ ਨਾਲ ਨਜਿੱਠਣ ਲਈ ਉਪਾਅ ਅਤੇ ਕਾਨੂੰਨੀ ਢਾਂਚੇ ਦਾ ਸੁਝਾਅ ਦੇਣ ਲਈ ਗ੍ਰਹਿ ਸਕੱਤਰ ਗੌਬਾ ਦੀ ਅਗਵਾਈ 'ਚ ਇਕ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਕਮੇਟੀ ਆਪਣੀਆਂ ਸਿਫਾਰਿਸ਼ਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਅਗਵਾਈ ਵਾਲੀ ਇਕ ਮੰਤਰਾਲਾ ਕਮੇਟੀ ਨੂੰ ਸੌਂਪੇਗੀ, ਜੋ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੇਗੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਭੀੜ ਹਿੰਸਾ ਅਤੇ ਭੀੜ ਵੱਲੋਂ ਕੁੱਟਮਾਰ ਕਰਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀਆਂ ਘਟਨਾਵਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਹਾਲ ਹੀ 'ਚ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਹੀ ਇਹ ਕਦਮ ਚੁੱਕੇ ਗਏ ਹਨ।

More Leatest Stories