ਹਲਾਲਾ, 3 ਤਲਾਕ ਖਿਲਾਫ ਆਵਾਜ਼ ਉਠਾਉਣ ਵਾਲੀ ਨਿਦਾ ਦਾ ਹੁੱਕਾ-ਪਾਣੀ ਬੰਦ

Gurjeet Singh

17

July

2018

ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਹਲਾਲਾ, 3 ਤਲਾਕ ਅਤੇ ਬਹੁ-ਵਿਆਹ ਵਰਗੀਆਂ ਕੁਰੀਤੀਆਂ ਖਿਲਾਫ ਆਵਾਜ਼ ਉਠਾਉਣ ਵਾਲੀ ਆਲਾ ਹਜ਼ਰਤ ਖਾਨਦਾਨ ਦੀ ਨੂੰਹ ਨਿਦਾ ਖਾਨ ਖਿਲਾਫ ਫਤਵਾ ਜਾਰੀ ਕੀਤਾ ਗਿਆ ਹੈ। ਸ਼ਹਿਰ ਇਮਾਮ ਮੁਫਤੀ ਖੁਰਸ਼ੀਦ ਆਲਮ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਦਰਗਾਹ ਆਲਾ ਹਜ਼ਰਤ ਦੇ ਦਾਰੂਲ ਇਫਤਾ ਨੇ ਨਿਦਾ ਖਾਨ ਖਿਲਾਫ ਜਾਰੀ ਫਤਵੇ ਵਿਚ ਕਿਹਾ ਹੈ ਕਿ ਨਿਦਾ ਅੱਲ੍ਹਾ, ਖੁਦਾ ਦੇ ਬਣਾਏ ਕਾਨੂੰਨ ਦੀ ਮੁਖਾਲਫਤ ਕਰ ਰਹੀ ਹੈ। ਇਸੇ ਕਰ ਕੇ ਉਸਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਗਿਆ ਹੈ। ਜਾਰੀ ਫਤਵੇ ਵਿਚ ਕਿਹਾ ਗਿਆ ਹੈ ਕਿ ਨਿਦਾ ਦੀ ਮਦਦ ਕਰਨ ਵਾਲੇ, ਉਸਨੂੰ ਮਿਲਣ-ਜੁਲਣ ਵਾਲੇ ਮੁਸਲਮਾਨਾਂ ਨੂੰ ਵੀ ਇਸਲਾਮ ਤੋਂ ਖਾਰਿਜ ਕੀਤਾ ਜਾਵੇਗਾ। ਨਿਦਾ ਜੇਕਰ ਬੀਮਾਰ ਹੋ ਜਾਂਦੀ ਹੈ ਤਾਂ ਉਸਨੂੰ ਦਵਾਈ ਵੀ ਨਹੀਂ ਦਿੱਤੀ ਜਾਵੇਗੀ। ਉਸਦੀ ਮੌਤ 'ਤੇ ਜਨਾਜ਼ੇ ਦੀ ਨਮਾਜ਼ ਪੜ੍ਹਨ, ਕਬਰਿਸਤਾਨ 'ਚ ਦਫਨਾਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਫਤਵਾ ਜਾਰੀ ਕਰਨ ਵਾਲੇ ਪਾਕਿਸਤਾਨ ਚਲੇ ਜਾਣ : ਨਿਦਾ-ਇਸ 'ਤੇ ਨਿਦਾ ਖਾਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਫਤਵਾ ਜਾਰੀ ਕਰਨ ਵਾਲੇ ਪਾਕਿਸਤਾਨ ਚਲੇ ਜਾਣ। ਹਿੰਦੋਸਤਾਨ ਇਕ ਲੋਕਤੰਤਰਿਕ ਦੇਸ਼ ਹੈ ਜਿਥੇ ਦੋ ਕਾਨੂੰਨ ਨਹੀਂ ਚੱਲਣਗੇ। ਇਸ ਤਰ੍ਹਾਂ ਦਾ ਫਤਵਾ ਜਾਰੀ ਕਰਨ ਵਾਲੇ ਲੋਕ ਸਿਰਫ ਸਿਆਸਤ ਚਮਕਾ ਰਹੇ ਹਨ। ਨਿਦਾ ਨੇ ਕਾਨੂੰਨੀ ਮਦਦ ਲੈਣ ਦੀ ਵੀ ਗੱਲ ਕੀਤੀ ਹੈ।

More Leatest Stories