ਸਿਆੜ ਝਰਨਾ ਹਾਦਸੇ 'ਚ ਮਹਿਲਾ ਦੀ ਮੌਤ

Gurjeet Singh

17

July

2018

ਸ਼੍ਰੀਨਗਰ— ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਸਿਆੜ ਬਾਬਾ 'ਚ ਝਰਨਾ ਹਾਦਸਾ ਵਾਪਰਿਆ। ਦੱਸਣਾ ਚਾਹੁੰਦੇ ਹਾਂ ਕਿ ਇਸ ਹਾਦਸੇ 'ਚ ਜ਼ਖਮੀ ਹੋਈ 50 ਸਾਲਾ ਮਹਿਲਾ ਦੀ ਰਿਆਸੀ ਦੇ ਇਕ ਹਸਪਤਾਲ 'ਚ ਅੱਜ ਮੌਤ ਹੋ ਗਈ। ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ 100 ਫੁੱਟ ਉੱਚੇ ਇਸ ਝਰਨੇ 'ਚ ਚੱਟਾਨ ਡਿੱਗਣ ਨਾਲ ਉਸ 'ਚ ਨਹਾ ਰਹੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ, ਜਦੋਕਿ 33 ਹੋਰ ਜ਼ਖਮੀ ਹੋ ਗਏ ਸਨ। ਜ਼ਖਮੀਆਂ 'ਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਇਹ ਘਟਨਾ ਲੱਗਭਗ ਸਾਢੇ 3 ਵਜੇ ਉੱਤਰ ਭਾਰਤ ਦੇ ਵੱਡੇ ਝਰਨਿਆਂ ਚੋਂ ਤਲਵਾੜਾ ਸਥਿਤ ਸਿਆੜ ਬਾਬਾ ਝਰਨੇ 'ਚ ਹੋਈ। ਹਾਦਸੇ ਦੇ ਸਮੇਂ ਕਈ ਲੋਕ ਉਥੇ ਨਹਾ ਰਹੇ ਸਨ। ੱਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ 'ਚ ਜ਼ਖਮੀ ਤਿੰਨ ਲੋਕਾਂ ਚੋਂ ਬਬਲੀ ਦੇਵੀ ਦੀ ਅੱਜ ਕੱਟੜਾ ਦੇ ਨਜ਼ਦੀਕ ਕਕਰਯਾਲ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਨਾਰਾਇਣ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਮੌਤ ਹੋ ਗਈ। ਹਾਦਸੇ 'ਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਸ਼੍ਰਾਈਨ ਬੋਰਡ ਮੁਫ਼ਤ ਇਲਾਜ ਕਰਵਾ ਰਿਹਾ ਹੈ। ਇਨ੍ਹਾਂ ਚੋਂ ਪੰਜ ਲੋਕ ਆਈ.ਸੀ.ਯੂ. 'ਚ ਹਨ, ਜਦੋਕਿ ਚਾਰ ਲੋਕਾਂ ਦੀ ਨਿਊਰੋ ਸਰਜਰੀ ਹੋਈ। ਰਾਜਪਾਲ ਐੈੱਨ.ਐੈੱਨ.ਵੋਹਰਾ ਨੇ ਇਸ ਹਾਦਸੇ ਦੇ ਤੁਰੰਤ ਬਾਅਦ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਧੀਰਜ ਗੁਪਤਾ ਨੇ ਕਿਹਾ ਕਿ ਜ਼ਖਮੀਆਂ ਦੇ ਇਲਾਜ ਦਾ ਪੂਰਾ ਖਰਚ ਸ਼ਰਾਈਨ ਬੋਰਡ ਚੁੱਕੇਗਾ।

More Leatest Stories