ਪਿੱਛਾ ਕਰਨ ਵਾਲੇ ਮਨਚਲੇ ਦਾ ਲੜਕੀ ਨੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ

Gurjeet Singh

17

July

2018

ਭਰਤਪੁਰ— ਰਾਜਸਥਾਨ ਦੇ ਭਰਤਪੁਰ ਦੀ ਇਕ ਲੜਕੀ ਦਾ ਜਿਸ ਨੇ ਪਿਛਲੇ ਦਿਨੀਂ ਪਿੱਛਾ ਕਰਨ ਵਾਲੇ ਅਤੇ ਉਸ ਨੂੰ ਬਦਨਾਮ ਕਰਨ ਲਈ ਅਫਵਾਹਾਂ ਫੈਲਾਉਣ ਵਾਲੇ ਇਕ ਲੜਕੇ ਦੀ ਡੰਡੇ-ਸੋਟੇ ਨਾਲ ਖੂਬ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਵੀ ਬੀਤੇ ਦਿਨ ਜਾਰੀ ਹੋਇਆ ਸੀ, ਜਦੋਂ ਰਾਜਸਥਾਨ ਦੇ ਭਰਤਪੁਰ ਜ਼ਿਲੇ 'ਚ ਇਕ ਲੜਕੀ ਨੇ ਨੌਜਵਾਨ ਦੀ ਡੰਡੇ-ਸੋਟਿਆਂ ਨਾਲ ਖੂਬ ਕੁੱਟਮਾਰ ਕੀਤੀ। ਲੜਕੀ ਵੱਲੋਂ ਲੜਕੇ ਦਾ ਕੁਟਾਪਾ ਦੇਖ ਕੇ ਉਥੇ ਕਈ ਲੋਕ ਇਕੱਠੇ ਹੋ ਗਏ ਸਨ। ਲੜਕੀ ਨੇ ਦੱਸਿਆ ਕਿ ਕੁਝ ਲੜਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦੇ ਬਾਰੇ 'ਚ ਗਲਤ ਅਫਵਾਹਾਂ ਫੈਲਾ ਰਹੇ ਸਨ ਅਤੇ ਪਿੱਛਾ ਕਰ ਰਹੇ ਸਨ। ਲੜਕੀ ਨੇ ਕਿਹਾ, ''ਇਹ ਮੇਰਾ ਉਨ੍ਹਾਂ ਲਈ ਮੈਸੇਜ ਹੈ ਕਿ ਕਿਸੇ ਲੜਕੀ ਨੂੰ ਕਮਜ਼ੋਰ ਨਾ ਸਮਝਣ।'' ਕੁੱਟਮਾਰ ਦੀ ਵੀਡੀਓ 11 ਜੁਲਾਈ ਨੂੰ ਸਾਹਮਣੇ ਆਈ ਸੀ। ਲੜਕੀ ਨੇ ਕਿਹਾ, ''ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡੋਨਾਲਡ ਟਰੰਪ ਦੀ ਔਲਾਦ ਹੋ ਤਾਂ ਇਹ ਤੁਹਾਡੀ ਗਲਤਫਹਿਮੀ ਹੈ। ਜਿਵੇਂ ਹੀ ਕੋਈ ਹੱਦ ਟੱਪੇਗਾ ਤਾਂ ਅਸੀਂ ਆਪਣੀ ਆਵਾਜ਼ ਚੁੱਕਾਗਾਂ।'' ਲੜਕੀ ਦਾ ਕਹਿਣਾ ਹੈ ਕਿ ਉਸ ਨੇ ਪੁਲਸ 'ਚ ਸ਼ਿਕਾਇਤ ਦਰਜ ਨਹੀਂ ਕਰਵਾਈ ਕਿਉਂਕਿ ਉਹ ਦੋਸ਼ੀ ਨੂੰ ਸੁਧਰਨ ਦਾ ਇਕ ਮੌਕਾ ਦੇਣਾ ਚਾਹੁੰਦੀ ਹੈ।

More Leatest Stories